33.9 C
Patiāla
Sunday, October 6, 2024

ਰੂਸ ’ਚ ਜ਼ਬਰਦਸਤੀ ਲਿਜਾਏ ਗਏ ਲੋਕਾਂ ’ਚ ਦੋ ਲੱਖ ਬੱਚੇ ਸ਼ਾਮਲ: ਜ਼ੇਲੈਂਸਕੀ

Must read


ਕੀਵ: ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਦੱਸਿਆ ਕਿ ਯੂਕਰੇਨ ਤੋਂ ਜ਼ਬਰਦਸਤੀ ਰੂਸ ਲਿਜਾਏ ਗਏ ਲੋਕਾਂ ਵਿੱਚ ਦੋ ਲੱਖ ਬੱਚੇ ਵੀ ਸ਼ਾਮਲ ਹਨ। ਇਨ੍ਹਾਂ ’ਚ ਅਨਾਥਆਸ਼ਰਮਾਂ ਤੋਂ ਲਿਜਾਏ ਗਏ, ਮਾਤਾ-ਪਿਤਾ ਨਾਲ ਲਿਜਾਏ ਗਏ ਅਤੇ ਪਰਿਵਾਰਾਂ ਤੋਂ ਅਲੱਗ ਹੋਏ ਬੱਚੇ ਸ਼ਾਮਲ ਹਨ। ਰਾਸ਼ਟਰਪਤੀ ਨੇ ਬੁੱਧਵਾਰ ਰਾਤ ਦੇਸ਼ ਦੇ ਨਾਮ ਜਾਰੀ ਕੀਤੇ ਸੰਦੇਸ਼ ਵਿੱਚ ਕਿਹਾ, ‘‘ਇਸ ਅਪਰਾਧਕ ਨੀਤੀ ਦਾ ਮਕਸਦ ਲੋਕਾਂ ਨੂੰ ਦੇਸ਼ ’ਚੋਂ ਜ਼ਬਰਦਸਤੀ ਲਿਜਾਣਾ ਹੀ ਨਹੀਂ ਸਗੋਂ ਲਿਜਾਏ ਗਏ ਲੋਕਾਂ ਦੀਆਂ ਯੂਕਰੇਨ ਨਾਲ ਜੁੜੀਆਂ ਯਾਦਾਂ ਮਿਟਾਉਣਾ ਅਤੇ ਉਨ੍ਹਾਂ ਨੂੰ ਵਾਪਸ ਆਉਣ ਦੇ ਕਾਬਲ ਨਹੀਂ ਛੱਡਣਾ ਹੈ।ਉਨ੍ਹਾਂ ਕਿਹਾ, ‘‘ਯੂਕਰੇਨ ਦੋਸ਼ੀਆਂ ਨੂੰ ਸਜ਼ਾ ਦੇਵੇਗਾ ਪਰ ਪਹਿਲਾਂ ਇਹ ਰੂਸ ਨੂੰ ਜੰਗ ਦੇ ਮੈਦਾਨ ਵਿੱਚ ਦਿਖਾਏਗਾ ਕਿ ਯੂਕਰੇਨ ਜਿੱਤਿਆ ਨਹੀਂ ਜਾ ਸਕਦਾ, ਸਾਡੇ ਲੋਕ ਆਤਮ ਸਮਰਪਣ ਨਹੀਂ ਕਰਨਗੇ ਅਤੇ ਸਾਡੇ ਬੱਚੇ ਹਮਲਾਵਰਾਂ ਦੀ ਜਾਇਦਾਦ ਨਹੀਂ ਬਣਨਗੇ।’’ ਜ਼ੇਲੈਂਸਕੀ ਨੇ ਦੱਸਿਆ ਕਿ ਹੁਣ ਤੱਕ ਜੰਗ ਵਿੱਚ 243 ਬੱਚਿਆਂ ਦੀ ਮੌਤ ਹੋ ਚੁੱਕੀ ਹੈ, 446 ਜ਼ਖਮੀ ਹੋਏ ਹਨ ਅਤੇ 139 ਲਾਪਤਾ ਹਨ। -ਏਪੀ





News Source link

- Advertisement -

More articles

- Advertisement -

Latest article