41.8 C
Patiāla
Saturday, May 24, 2025

ਕੁਸ਼ਤੀ: ਸਾਕਸ਼ੀ ਮਲਿਕ, ਮਾਨਸੀ ਤੇ ਦਿਵਿਆ ਨੇ ਸੋਨ ਤਗ਼ਮਾ ਜਿੱਤੇ

Must read


ਅਲਮਾਟੀ (ਕਜ਼ਾਖਸਤਾਨ), 3 ਜੂਨ

ਭਾਰਤੀ ਸਾਕਸ਼ੀ ਮਲਿਕ ਨੇ ਅੱਜ ਇੱਥੇ ਯੂਡਬਲਿਊਡਬਲਿਊ ਰੈਂਕਿੰਗ ਸੀਰੀਜ਼ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਪੰਜ ਸਾਲਾਂ ਵਿੱਚ ਇਹ ਉਸ ਦਾ ਪਹਿਲਾ ਕੌਮਾਂਤਰੀ ਸੋਨ ਤਗ਼ਮਾ ਹੈ। ਸਾਕਸ਼ੀ ਨੇ ਫਾਈਨਲ ਵਿੱਚ ਕਜ਼ਾਖਸਤਾਨ ਦੀ ਕੁਜਨੇਤਸੋਵਾ ਨੂੰ 7-4 ਨਾਲ ਹਰਾਇਆ ਰੀਓ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਸਾਕਸ਼ੀ ਤੋਂ ਇਲਾਵਾ ਇੱਥੇ ਭਾਰਤ ਦੀ ਮਾਨਸੀ (57 ਕਿੱਲੋ ਵਰਗ) ਅਤੇ ਦਿਵਿਆ ਕਾਕਰਾਨ (68 ਕਿਲੋ ਵਰਗ) ਨੇ ਵੀ ਪਹਿਲਾ ਸਥਾਨ (ਸੋਨ ਤਗ਼ਮਾ) ਹਾਸਲ ਕੀਤਾ। ਪੂਜਾ (76 ਕਿਲੋ ਵਰਗ) ਨੇ ਕਾਂਸੀ ਦਾ ਤਗਮਾ ਹਾਸਲ  ਕੀਤਾ। ਮਾਨਸੀ ਨੇ ਕਜ਼ਾਖਸਤਾਨ ਦੀ ਐਮਾ ਟਿਸੀਨਾ ਖ਼ਿਲਾਫ਼ ਆਪਣਾ ਆਖਰੀ ਮੈਚ 3-0 ਨਾਲ ਜਿੱਤਿਆ। ਭਾਰਤ ਨੇ ਟੂਰਨਾਮੈਂਟ ਵਿੱਚ ਹੁਣ ਤੱਕ ਪੰਜ ਤਗ਼ਮੇ ਜਿੱਤੇ ਹਨ। 





News Source link

- Advertisement -

More articles

- Advertisement -

Latest article