ਵਾਸ਼ਿੰਗਟਨ, 2 ਜੂਨ
ਅਮਰੀਕੀ ਵਿਦੇਸ਼ ਵਿਭਾਗ ਨੇ ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਸੰਸਦ ਨੂੰ ਸੌਂਪੀ ਆਪਣੀ ਸਾਲਾਨਾ ਰਿਪੋਰਟ ਵਿੱਚ ਦੋਸ਼ ਲਾਇਆ ਹੈ ਕਿ ਭਾਰਤ ਵਿੱਚ 2021 ਵਿੱਚ ਘੱਟ ਗਿਣਤੀ ਭਾਈਚਾਰਿਆਂ ਦੇ ਮੈਂਬਰਾਂ ’ਤੇ ਪੂਰਾ ਸਾਲ ਹਮਲੇ ਹੋਏ, ਜਿਨ੍ਹਾਂ ਵਿੱਚ ਹੱਤਿਆ ਤੇ ਧਮਕਾਉਣ ਦੇ ਮਾਮਲੇ ਵੀ ਸ਼ਾਮਲ ਹਨ। ਵਿਦੇਸ਼ ਵਿਭਾਗ ਦੇ ‘ਫੌਗੀ ਬੌਟਮ’ ਮੁੱਖ ਦਫ਼ਤਰ ਵਿੱਚ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਦੁਨੀਆਂ ਭਰ ਵਿੱਚ ਧਾਰਮਿਕ ਆਜ਼ਾਦੀ ਦੀ ਸਥਿਤੀ ਤੇ ਉਲੰਘਣਾ ਲਈ ਆਪਣਾ ਨਜ਼ਰੀਆ ਪੇਸ਼ ਕਰਦੀ ਹੈ ਅਤੇ ਇਸ ਵਿੱਚ ਹਰੇਕ ਦੇਸ਼ ਬਾਰੇ ਵੱਖ-ਵੱਖ ਅਧਿਆਇ ਹਨ। -ਪੀਟੀਆਈ