ਪੈਰਿਸ, 1 ਜੂਨ
ਸਪੇਨ ਦਾ ਰਾਫੇਲ ਨਾਡਾਲ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਪਹੁੰਚ ਗਿਆ ਹੈ। ਕੁਆਰਟਰ ਫਾਈਨਲ ਵਿੱਚ ਨਾਡਾਲ ਨੇ ਆਪਣੇ ਕੱਟੜ ਵਿਰੋਧੀ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ 6-2 4-6 6-2 7-6(4) ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਕਦਮ ਰੱਖਿਆ। ਤੇਰਾਂ ਵਾਰ ਫਰੈਂਚ ਓਪਨ ਜਿੱਤ ਚੁੱਕੇ ਰਾਫੇਲ ਨਾਡਾਲ ਨੂੰ ਪਿਛਲੇ ਸਾਲ ਇੱਥੇ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਜੋਕੋਵਿਚ ਹੱਥੋਂ ਹਾਰ ਮਿਲੀ ਸੀ। ਇਸ ਤੋਂ ਇਲਾਵਾ ਇੱਕ ਹੋਰ ਮੈਚ ਵਿੱਚ ਅਲੈਗਜ਼ੈਂਡਰ ਜ਼ਵੇਰੇਵ ਨੇ ਸਪੇਨ ਦੇ ਕਾਰਲੋਸ ਅਲਕਰਾਜ਼ ਨੂੰ 6-4, 6-4, 4-6, 7-6 ਨਾਲ ਮਾਤ ਦਿੱਤੀ। -ਰਾਇਟਰਜ਼