23.7 C
Patiāla
Sunday, January 26, 2025

ਕ੍ਰਿਕਟ: ਟੀ-20 ਲੜੀ ਲਈ ਪੰਜ ਨੂੰ ਦਿੱਲੀ ਵਿੱਚ ਇਕੱਠੀ ਹੋਵੇਗੀ ਭਾਰਤੀ ਟੀਮ

Must read


ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੱਖਣੀ ਅਫਰੀਕਾ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਲੜੀ ਤੋਂ ਪਹਿਲਾਂ ਪੰਜ ਜੂਨ ਨੂੰ ਇੱਥੇ ਇਕੱਠੀ ਹੋਵੇਗੀ। ਪਹਿਲਾ ਮੁਕਾਬਲਾ 9 ਜੂਨ ਨੂੰ ਖੇਡਿਆ ਜਾਵੇਗਾ। ਦੱਖਣੀ ਅਫਰੀਕਾ ਦੀ ਟੀਮ 2 ਜੂਨ ਨੂੰ ਇੱਥੇ ਪਹੁੰਚ ਜਾਵੇਗੀ। ਇਸ ਦੌਰਾਨ ਦਰਸ਼ਕਾਂ ਦੇ ਦਾਖਲੇ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ ਅਤੇ ਕੋਈ ਬਾਇਓ-ਬਬਲ ਨਹੀਂ ਬਣਾਇਆ ਜਾਵੇਗਾ। ਹਾਲਾਂਕਿ ਖਿਡਾਰੀਆਂ ਦੇ ਕਰੋਨਾ ਟੈਸਟ ਹੋਣੇ ਲਾਜ਼ਮੀ ਹਨ। ਬਾਕੀ ਮੁਕਾਬਲੇ ਕਟਕ (12 ਜੂਨ), ਵਿਸ਼ਾਖਾਪਟਨਮ (14 ਜੂਨ), ਰਾਜਕੋਟ (17 ਜੂਨ) ਅਤੇ ਬੰਗਲੁਰੂ (19 ਜੂਨ) ਵਿੱਚ ਖੇਡੇ ਜਾਣਗੇ। ਡੀਡੀਸੀਏ ਦੇ ਸੰਯੁਕਤ ਸਕੱਤਰ ਰਾਜਨ ਮਨਚੰਦਾ ਨੇ ਕਿਹਾ, ‘‘ਭਾਰਤੀ ਟੀਮ ਇੱਥੇ 5 ਜੂਨ ਨੂੰ ਇਕੱਠੀ ਹੋਵੇਗੀ ਅਤੇ ਦੱਖਣੀ ਅਫਰੀਕਾ ਦੀ ਟੀਮ 2 ਜੂਨ ਨੂੰ ਦਿੱਲੀ ਪਹੁੰਚੇਗੀ।’’ ਭਾਰਤੀ ਕ੍ਰਿਕਟਰ ਦੋ ਮਹੀਨੇ ਆਈਪੀਐੱਲ ਖੇਡਣ ਤੋਂ ਬਾਅਦ ਫਿਲਹਾਲ ਆਰਾਮ ਕਰ ਰਹੇ ਹਨ। -ਪੀਟੀਆਈ





News Source link

- Advertisement -

More articles

- Advertisement -

Latest article