ਮੁੰਬਈ, 31 ਮਈ
ਸ਼ੇਅਰ ਬਾਜ਼ਾਰ ਵਿਚ ਤਿੰਨ ਦਿਨਾਂ ਦੀ ਤੇਜ਼ੀ ਤੋਂ ਬਾਅਦ ਅੱਜ ਰੋਕ ਲੱਗ ਗਈ। ਯੂਰਪੀ ਸ਼ੇਅਰ ਬਾਜ਼ਾਰਾਂ ਵਿਚ ਗਿਰਾਵਟ ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋਣ ਕਾਰਨ ਭਾਰਤੀ ਬਾਜ਼ਾਰ ਵਿਚ ਵੀ ਗਿਰਾਵਟ ਦਰਜ ਕੀਤੀ ਗਈ। ਕਾਰੋਬਾਰੀਆਂ ਅਨੁਸਾਰ ਜੀਡੀਪੀ ਦੇ ਅੰਕੜੇ ਜਾਰੀ ਹੋਣ ਤੋਂ ਪਹਿਲਾਂ ਨਿਵੇਸ਼ਕ ਚੌਕਸ ਰਹੇ। ਤੀਹ ਸ਼ੇਅਰਾਂ ਆਧਾਰਿਤ ਬੀਐਸਈ ਸੈਂਸੈਕਸ 359.33 ਅੰਕ ਡਿੱਗ ਕੇ 55,566.41 ’ਤੇ ਬੰਦ ਹੋਇਆ ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 76.85 ਅੰਕ ਡਿੱਗ ਕੇ 16,584.55 ’ਤੇ ਬੰਦ ਹੋਇਆ।