29 C
Patiāla
Saturday, July 19, 2025

ਭਾਰਤ ਏਸ਼ੀਆ ਕੱਪ ਦੀ ਦੌੜ ਵਿੱਚੋਂ ਬਾਹਰ; ਕੋਰੀਆ ਨਾਲ ਮੈਚ ਡਰਾਅ

Must read


ਜਕਾਰਤਾ, 31 ਮਈ

ਇਥੋਂ ਦੇ ਏਸ਼ੀਆ ਹਾਕੀ ਕੱਪ ਦੇ ਸੁਪਰ-4 ਮੈਚ ਵਿੱਚ ਭਾਰਤ ਤੇ ਦੱਖਣੀ ਕੋਰੀਆ ਦਰਮਿਆਨ ਮੈਚ 4-4 ਨਾਲ ਬਰਾਬਰ ਰਿਹਾ ਜਿਸ ਕਾਰਨ ਭਾਰਤ ਏਸ਼ੀਆ ਕੱਪ ਦੀ ਦੌੜ ਵਿਚੋਂ ਬਾਹਰ ਹੋ ਗਿਆ ਹੈ। ਇਸ ਤੋਂ ਪਹਿਲਾਂ ਮਲੇਸ਼ੀਆ ਨੇ ਜਪਾਨ ’ਤੇ 5-0 ਨਾਲ ਜਿੱਤ ਦਰਜ ਕੀਤੀ ਸੀ ਜਿਸ ਕਾਰਨ ਕੁਆਲੀਫਾਈ ਕਰਨ ਲਈ ਭਾਰਤ ਲਈ ਜਿੱਤ ਜ਼ਰੂਰੀ ਹੋ ਗਈ ਸੀ। ਭਾਰਤ, ਮਲੇਸ਼ੀਆ ਅਤੇ ਕੋਰੀਆ ਨੇ ਸੁਪਰ 4 ਗੇੜ ਵਿੱਚ ਪੰਜ-ਪੰਜ ਅੰਕ ਹਾਸਲ ਕੀਤੇ ਪਰ ਭਾਰਤੀ ਟੀਮ ਗੋਲਾਂ ਦੇ ਫਰਕ ਕਾਰਨ ਪਿੱਛੇ ਰਹਿ ਗਈ। ਭਾਰਤ ਲਈ ਨੀਲਮ ਸੰਜੀਪ ਨੇ (9ਵੇਂ ਮਿੰਟ), ਦਿਪਸਨ ਟਿਰਕੀ ਨੇ (21ਵੇਂ ਮਿੰਟ), ਮਹੇਸ਼ ਸ਼ੇਸ਼ੇ ਗੌੜਾ ਨੇ (22ਵੇਂ ਮਿੰਟ) ਅਤੇ ਸ਼ਕਤੀਵੇਲ ਮਾਰੀਸਵਰਨ ਨੇ (37ਵੇਂ ਮਿੰਟ) ਗੋਲ ਕੀਤੇ। ਕੋਰੀਆ ਹੁਣ ਭਲਕੇ ਫਾਈਨਲ ਵਿੱਚ ਮਲੇਸ਼ੀਆ ਨਾਲ ਖੇਡੇਗਾ ਜਦਕਿ ਭਾਰਤ ਤੀਜੇ-ਚੌਥੇ ਸਥਾਨ ਲਈ ਜਪਾਨ ਨਾਲ ਖੇਡੇਗਾ।-ਪੀਟੀਆਈ 





News Source link

- Advertisement -

More articles

- Advertisement -

Latest article