32.7 C
Patiāla
Tuesday, October 15, 2024

ਸ੍ਰੀ ਆਨੰਦਪੁਰ ਸਾਹਿਬ: ਪੀਡਬਲਿਊਡੀ ਵਰਕਰਜ਼ ਯੂਨੀਅਨ ਦਾ ਗੋਲਡਨ ਜੁਬਲੀ ਡੈਲੀਗੇਟ ਅਜਲਾਸ, ਸੰਗਰਾਮ ਸਿੰਘ ਮੁੜ ਪ੍ਰਧਾਨ ਬਣੇ

Must read


ਬੀਐੱਸ ਚਾਨਾ

ਸ੍ਰੀ ਆਨੰਦਪੁਰ ਸਾਹਿਬ

ਪੀਡਬਲਿਊਡੀ ਵਰਕਰਜ਼ ਯੂਨੀਅਨ (ਇੰਟਕ) ਪੰਜਾਬ ਵੱਲੋਂ ਇਥੇ ਜਥੇਬੰਦੀ ਦਾ ਗੋਲਡਨ ਜੁਬਲੀ ਡੈਲੀਗੇਟ ਅਜਲਾਸ ਕੀਤਾ ਗਿਆ। ਜਥੇਬੰਦੀ ਦੇ ਸੂਬਾ ਪ੍ਰਧਾਨ ਸੰਗਰਾਮ ਸਿੰਘ ਦੀ ਦੇਖ ਰੇਖ ਅਧੀਨ ਇਸ ਅਜਲਾਸ ਦੌਰਾਨ ਪੰਜਾਬ ਭਰ ਤੋਂ ਆਏ ਡੈਲੀਗੇਟਾਂ ਦੁਆਰਾ ਪਿਛਲੇ ਲੰਬੇ ਸਮੇਂ ਤੋਂ ਜਥੇਬੰਦੀ ਦੇ ਪ੍ਰਧਾਨ ਚਲੇ ਆ ਰਹੇ ਸੰਗਰਾਮ ਸਿੰਘ ਦੀ ਸੂਬਾ ਪ੍ਰਧਾਨ ਵਜੋਂ ਮੁੜ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਨੂੰ ਪੰਡਾਲ ਵਿੱਚ ਮੌਜੂਦ ਡੈਲੀਗੇਟਾਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ। ਇਸੇ ਦੌਰਾਨ ਅਵਤਾਰ ਕ੍ਰਿਸ਼ਨ ਨੂੰ ਸੂਬੇ ਦਾ ਕਾਰਜਕਾਰੀ ਪ੍ਰਧਾਨ ਚੁਣਿਆ ਗਿਆ। ਡੈਲੀਗੇਟ ਅਜਲਾਸ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਹੁਸ਼‌ਿਆਰਪੁਰ ਦੇ ਪ੍ਰਧਾਨ ਸੇਵਾ ਸਿੰਘ ਨੇ ਜਥੇਬੰਦੀ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰਧਾਨ ਸੰਗਰਾਮ ਸਿੰਘ ਦੀ ਅਗਵਾਈ ਵਿੱਚ ਜਥੇਬੰਦੀ ਦੁਆਰਾ ਕਾਨਫਰੰਸਾਂ ਕਰਕੇ ਬਤੌਰ ਮੁੱਖ ਮਹਿਮਾਨ ਸੱਦੇ ਜਾਂਦੇ ਰਹੇ ਮੁੱਖ ਮੰਤਰੀਆਂ, ਮੰਤਰੀਆਂ, ਐੱਮਪੀਜ਼ ਅਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਮੁਲਾਜ਼ਮਾਂ ਦੀਆਂ ਅਨੇਕਾਂ ਮੰਗਾਂ ਮਨਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਪ੍ਰਧਾਨ ਦੁਆਰਾ ਅਨੇਕਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਇਆ ਗਿਆ ਤੇ ਕਈ ਅਜਿਹੇ ਫੈਸਲੇ ਕਰਵਾਏ ਜੋ ਇਤਿਹਾਸਿਕ ਹੋ ਨਿੱਬੜੇ। ਸ੍ਰੀ ਰਮਤੇਸ਼ ਸਿੰਘ ਬੈਂਸ ਤੇ ਕਮਲਜੀਤ ਸਿੰਘ ਭਿੰਡਰ ਨੇ ਸੰਗਰਾਮ ਸਿੰਘ ਨੂੰ ਪ੍ਰਧਾਨ ਬਣਨ ਦੀਆਂ ਸ਼ੁਭ ਕਾਮਨਾਵਾਂ ਭੇਟ ਕੀਤੀਆਂ। ਸਮਾਗਮ ਦੌਰਾਨ ਕਈ ਹਸਤੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪਾਵਰਕਾਮ ਨਾਲ ਸਬੰਧਤ ਮੁਲਾਜ਼ਮ ਆਗੂ ਕੁਲਵਿੰਦਰ ਸਿੰਘ ਝੱਜ, ਕਿਸਾਨ ਆਗੂ ਬਹਾਦਰ ਸਿੰਘ ਖੈਰਪੁਰ ਢੰਗਰਾਲੀ, ਕਾਰਜਕਾਰੀ ਸੂਬਾ ਪ੍ਰਧਾਨ ਅਵਤਾਰ ਕ੍ਰਿਸ਼ਨ, ਮੀਤ ਪ੍ਰਧਾਨ ਕਰਤਾਰ ਸਿੰਘ, ਨਰਿੰਦਰ ਸਿੰਘ ਪ੍ਰਧਾਨ ਪਟਿਆਲਾ, ਜਸਪਾਲ ਚੰਦ, ਵਿਜੈ ਚੰਦਨ, ਜੈਮਲ ਸਿੰਘ, ਦਿਲਵਰ ਖਾਂ, ਸਰਬਜੀਤ ਸਿੰਘ, ਜੋਗਾ ਸਿੰਘ, ਸਤਨਾਮ ਸਿੰਘ, ਕੁਲਦੀਪ ਸਿੰਘ, ਹਰੀ ਰਾਮ, ਨਰੇਸ਼ ਕੁਮਾਰ, ਮੰਗਲ ਦਾਸ ਤੇ ਸੁਰਿੰਦਰ ਕੁਮਾਰ ਹਾਜ਼ਰ ਸਨ।





News Source link

- Advertisement -

More articles

- Advertisement -

Latest article