ਮੁੰਬਈ, 30 ਮਈ
ਸ਼ੇਅਰ ਬਾਜ਼ਾਰਾਂ ਵਿਚ ਅੱਜ ਲਗਾਤਾਰ ਤੀਜੇ ਦਿਨ ਤੇਜ਼ੀ ਦਰਜ ਕੀਤੀ ਗਈ। ਅੱਜ ਦੋਵੇਂ ਸਟੈਂਡਰਡ ਇੰਡੈਕਸ ਸੈਂਸੈਕਸ ਤੇ ਨਿਫਟੀ ਕਰੀਬ ਦੋ ਫੀਸਦੀ ਦੇ ਵਾਧੇ ਨਾਲ ਬੰਦ ਹੋਏ। ਵਿਸ਼ਵ ਦੇ ਬਾਜ਼ਾਰਾਂ ਦੀ ਮਜ਼ਬੂਤੀ ਕਾਰਨ ਰਿਲਾਇੰਸ ਇੰਡਸਟਰੀਜ਼ ਅਤੇ ਇਨਫੋਸਿਸ ਦੇ ਸ਼ੇਅਰਾਂ ਵਿਚ ਤੇਜ਼ੀ ਆਈ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,041.08 ਅੰਕ ਤੇ 1.90 ਫੀਸਦੀ ਦੇ ਵਾਧੇ ਨਾਲ 55,925.74 ’ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 308.95 ਅੰਕਾਂ ਦੇ ਵਾਧੇ ਨਾਲ 16,661.40 ’ਤੇ ਬੰਦ ਹੋਇਆ।