32.7 C
Patiāla
Tuesday, October 15, 2024

ਭਾਰਤ ਨਾਲ ਦੁਵੱਲੇ ਵਪਾਰ ’ਚ ਅਮਰੀਕਾ ਨੇ ਚੀਨ ਨੂੰ ਪਛਾੜਿਆ

Must read


ਨਵੀਂ ਦਿੱਲੀ, 29 ਮਈ

ਚੀਨ ਨੂੰ ਪਛਾੜ ਅਮਰੀਕਾ ਸਾਲ 2021-22 ਵਿਚ ਭਾਰਤ ਦਾ ਸਿਖ਼ਰਲਾ ਵਪਾਰਕ ਸਾਥੀ ਬਣ ਗਿਆ ਹੈ। ਵਣਜ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਭਾਰਤ-ਅਮਰੀਕਾ ਦਰਮਿਆਨ ਦੁਵੱਲਾ ਵਪਾਰ 119.42 ਅਰਬ ਡਾਲਰ ਹੈ। ਸਾਲ 2020-21 ਵਿਚ ਇਹ 80.51 ਅਰਬ ਡਾਲਰ ਸੀ। ਅੰਕੜਿਆਂ ਮੁਤਾਬਕ ਸਾਲ 2021-22 ਵਿਚ ਭਾਰਤ ਵੱਲੋਂ ਅਮਰੀਕਾ ਨੂੰ 76.11 ਅਰਬ ਡਾਲਰ ਦੀ ਬਰਾਮਦ ਹੋਈ ਹੈ ਜੋ ਕਿ ਪਿਛਲੇ ਵਿੱਤੀ ਵਰ੍ਹੇ ਵਿਚ 51.62 ਅਰਬ ਡਾਲਰ ਸੀ। ਜਦਕਿ ਦਰਾਮਦ 29 ਅਰਬ ਡਾਲਰ ਤੋਂ ਵੱਧ ਕੇ 43.31 ਅਰਬ ਡਾਲਰ ਹੋ ਗਈ ਹੈ। ਸਾਲ 2021-22 ਦੌਰਾਨ ਚੀਨ ਨਾਲ ਭਾਰਤ ਦਾ 115.42 ਅਰਬ ਡਾਲਰ ਦਾ ਦੁਵੱਲਾ ਵਪਾਰ ਹੋਇਆ ਹੈ ਜਦਕਿ 2020-21 ਦੌਰਾਨ ਇਹ 86.4 ਅਰਬ ਡਾਲਰ ਸੀ। ਭਾਰਤ ਵੱਲੋਂ ਚੀਨ ਨੂੰ ਕੀਤੀ ਜਾਂਦੀ ਬਰਾਮਦ ਥੋੜ੍ਹੀ ਵਧੀ ਹੈ ਤੇ ਇਸ ਵਿੱਤੀ ਵਰ੍ਹੇ ਵਿਚ 21.25 ਅਰਬ ਡਾਲਰ ਰਹੀ ਹੈ। ਸਾਲ 2020-21 ਵਿਚ ਇਹ 21.18 ਅਰਬ ਡਾਲਰ ਸੀ। ਜਦਕਿ ਚੀਨ ਤੋਂ ਦਰਾਮਦ ਵੱਧ ਕੇ 94.16 ਅਰਬ ਡਾਲਰ ਹੋ ਗਈ ਹੈ। ਸਾਲ 2020-21 ਵਿਚ ਇਹ 65.21 ਅਰਬ ਡਾਲਰ ਸੀ। ਵਪਾਰਕ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਨਾਲ ਦੁਵੱਲਾ ਵਪਾਰ ਆਉਣ ਵਾਲੇ ਸਾਲਾਂ ਵਿਚ ਵਧੇਗਾ ਕਿਉਂਕਿ ਭਾਰਤ ਤੇ ਅਮਰੀਕਾ ਆਰਥਿਕ ਸਬੰਧਾਂ ਦੇ ਹੋਰ ਵਿਸਤਾਰ ਬਾਰੇ ਲਗਾਤਾਰ ਰਾਬਤਾ ਕਰ ਰਹੇ ਹਨ। ਭਾਰਤ, ਅਮਰੀਕਾ ਨੂੰ ਜ਼ਿਆਦਾਤਰ ਪਾਲਿਸ਼ ਕੀਤੇ ਹੀਰੇ, ਫਾਰਮਾ ਉਤਪਾਦ, ਗਹਿਣੇ, ਹਲਕੇ ਤੇਲ ਤੇ ਪੈਟਰੋਲੀਅਮ ਆਦਿ ਭੇਜਦਾ ਹੈ। ਜਦਕਿ ਅਮਰੀਕਾ ਤੋਂ ਤੇਲ, ਕੁਦਰਤੀ ਗੈਸ, ਬਿਨਾਂ ਪਾਲਿਸ਼ ਹੀਰੇ, ਸੋਨਾ, ਕੋਲਾ, ਬਦਾਮ ਆਦਿ ਮੰਗਵਾਏ ਜਾਂਦੇ ਹਨ। -ਪੀਟੀਆਈ   

ਮਹਾਮਾਰੀ ’ਚ ਭਾਰਤ-ਅਮਰੀਕਾ ਨੇ ਇਕ-ਦੂਜੇ ਦਾ ਸਾਥ ਦਿੱਤਾ: ਸੰਧੂ

ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਭਾਰਤ ਤੇ ਅਮਰੀਕਾ ਨੇ ਇਕ-ਦੂਜੇ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਸਪਲਾਈ ਲੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਕ ਆਰਥਿਕ ਸੰਮੇਲਨ ਵਿਚ ਸੰਧੂ ਨੇ ਕਿਹਾ ਕਿ ਸਾਂਝੇ ਯਤਨਾਂ ਤੇ ਚੰਗੀਆਂ ਨੀਤੀਆਂ ਨਾਲ ਦੋਵਾਂ ਮੁਲਕਾਂ ਨੇ ਕਰੋਨਾ ਦਾ ਟਾਕਰਾ ਕੀਤਾ ਹੈ।    



News Source link

- Advertisement -

More articles

- Advertisement -

Latest article