ਪੈਰਿਸ, 30 ਮਈ
ਰੂਸ ਦੀ ਡਾਰੀਆ ਕਾਸਤਕਿਨਾ ਫਰੈਂਚ ਓਪਨ ਟੈਨਿਸ ਟੂਰਨਮੈਂਟ ਦੇ ਕੁਆਰਟਰ ਫਾਈਨਲ ’ਚ ਪਹੁੰਚ ਗਈ ਹੈ। ਕਾਸਤਕਿਨਾ ਨੇ ਇਟਲੀ ਦੀ ਕੈਮਿਲਾ ਗਿਓਰਗੀ ਨੂੰ 6-2, 6-2 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ ਹੈ ਜਿੱਥੇ ਉਸ ਦਾ ਮੁਕਾਬਲਾ ਵੈਰੋਨਿਕਾ ਕੁਦੇਰਮੋਟੋਵਾ ਨਾਲ ਹੋਵੇਗਾ। ਵੈਰੋਨਿਕਾ ਨੇ ਮੈਡਿਸਨ ਕੀਜ਼ ਨੂੰ ਹਰਾ ਕੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ ਹੈ।