ਗੁਹਾਟੀ: ਭਾਰਤ ’ਚ ਜਾਪਾਨੀ ਮਿਸ਼ਨ ਦੇ ਉਪ ਮੁਖੀ ਕਾਵਾਜ਼ੂ ਕੁਨੀਹਿਕੋ ਨੇ ਕਿਹਾ ਹੈ ਕਿ ਅਗਲੇ ਪੰਜ ਸਾਲਾਂ ’ਚ ਉਨ੍ਹਾਂ ਦੇ ਮੁਲਕ ਵੱਲੋਂ 5 ਹਜ਼ਾਰ ਅਰਬ ਯੈੱਨ ਦੇ ਨਿਵੇਸ਼ ਦਾ ਟੀਚਾ ਭਾਰਤ ’ਚ ਨਿਵੇਸ਼ ਦੇ ਮਾਹੌਲ ’ਤੇ ਨਿਰਭਰ ਕਰੇਗਾ। ਉਂਜ ਉਨ੍ਹਾਂ ਕਿਹਾ ਕਿ ਜਾਪਾਨ ਅਤੇ ਭਾਰਤ ਦੇ ਰਿਸ਼ਤੇ ਹਰ ਖੇਤਰ ’ਚ ਹੋਰ ਗੂੜ੍ਹੇ ਹੋ ਰਹੇ ਹਨ। ਇਥੇ ਸੰਮੇਲਨ ਦੌਰਾਨ ਖ਼ਬਰ ਏਜੰਸੀ ਪੀਟੀਆਈ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਅਸੀਂ ਭਾਰਤ ’ਚ ਅਗਲੇ ਪੰਜ ਸਾਲਾਂ ’ਚ 5 ਹਜ਼ਾਰ ਅਰਬ ਯੈੱਨ ਦੇ ਨਿਵੇਸ਼ ਦਾ ਐਲਾਨ ਕਰ ਚੁੱਕੇ ਹਾਂ। ਇਹ ਜਨਤਕ ਅਤੇ ਨਿੱਜੀ ਦੋਵੇਂ ਖੇਤਰਾਂ ’ਚ ਹੋਵੇਗਾ ਅਤੇ ਵੱਖ ਵੱਖ ਪ੍ਰਾਜੈਕਟਾਂ ਲਈ ਭਾਰਤ ਨੂੰ ਕਰਜ਼ ਦੇਣਾ ਵੀ ਇਸ ’ਚ ਸ਼ਾਮਲ ਹੈ।’’ -ਪੀਟੀਆਈ