ਕੋਲਕਾਤਾ, 29 ਮਈ
ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਯਾਤਰੀ ਰੇਲ ਸੇਵਾ ਅੱਜ ਤੋਂ ਮੁੜ ਸ਼ੁਰੂ ਹੋ ਗਈ। ਮਹਾਮਾਰੀ ਕਾਰਨ ਇਹ ਦੋ ਸਾਲ ਤੋਂ ਬੰਦ ਸੀ। ਪੂਰਬੀ ਰੇਲਵੇ ਦੇ ਕੋਲਕਾਤਾ ਸਟੇਸ਼ਨ ਤੋਂ ਬੰਧਨ ਐਕਸਪ੍ਰੈਸ ਨੂੰ ਬੰਗਲਾਦੇਸ਼ ਦੇ ਖੁਲਨਾ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੈਤਰੀ ਐਕਸਪ੍ਰੈਸ ਵੀ ਕੋਲਕਾਤਾ ਅਤੇ ਢਾਕਾ ਵਿਚਕਾਰ ਅੱਜ ਤੋਂ ਮੁੜ ਸ਼ੁਰੂ ਹੋ ਜਾਵੇਗੀ। ਸਵੇਰੇ 7.10 ਵਜੇ ਕੋਲਕਾਤਾ ਸਟੇਸ਼ਨ ਤੋਂ ਬੰਧਨ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾ ਕੇ ਮੁੜ ਸ਼ੁਰੂ ਕੀਤਾ ਗਿਆ ਹੈ। ਕੋਲਕਾਤਾ ਅਤੇ ਖੁਲਨਾ ਵਿਚਕਾਰ ਬੰਧਨ ਐਕਸਪ੍ਰੈਸ ਹਫ਼ਤੇ ਵਿੱਚ ਦੋ ਦਿਨ ਚੱਲਦੀ ਹੈ, ਜਦ ਕਿ ਕੋਲਕਾਤਾ ਨੂੰ ਬੰਗਲਾਦੇਸ਼ ਦੀ ਰਾਜਧਾਨੀ ਨਾਲ ਜੋੜਨ ਵਾਲੀ ਮੈਤਰੀ ਐਕਸਪ੍ਰੈਸ ਦੀ ਪੰਜ ਦਿਨਾਂ ਦੀ ਸੇਵਾ ਹੈ।