34.1 C
Patiāla
Sunday, July 21, 2024

ਸੁਪਰਨੋਵਾਜ ਨੇ ਮਹਿਲਾ ਟੀ-20 ਚੈਲੈਂਜ ਟੂਰਨਾਮੈਂਟ ਜਿੱਤਿਆ

Must read

ਸੁਪਰਨੋਵਾਜ ਨੇ ਮਹਿਲਾ ਟੀ-20 ਚੈਲੈਂਜ ਟੂਰਨਾਮੈਂਟ ਜਿੱਤਿਆ


ਪੁਣੇ, 28 ਮਈ

ਸੁਪਰਨੋਵਾਜ ਨੇ ਫਾਈਨਲ ’ਚ ਅੱਜ ਵੈਲੋਸਿਟੀ ਨੂੰ 4 ਦੌੜਾਂ ਨਾਲ ਹਰਾ ਕੇ ਮਹਿਲਾ ਟੀ-20 ਚੈਲੈਂਜ-2022 ਦਾ ਖ਼ਿਤਾਬ ਜਿੱਤ ਲਿਆ ਹੈ। ਸੁਪਰਨੋਵਾਜ਼ ਨੇ ਤੀਜੀ ਵਾਰ ਇਹ ਟੂਰਨਾਮੈਂਟ ਜਿੱਤਿਆ ਹੈ। ਜਿੱਤ ਲਈ 166 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵੈਲੋਸਿਟੀ ਦੀ ਟੀਮ 8 ਵਿਕਟਾਂ ਗੁਆ ਕੇ 162 ਦੌੜਾਂ ਹੀ ਬਣਾ ਸਕੀ। ਵੈਲੌਸਿਟੀ ਵੱਲੋਂ ਲੌਰਾ ਵੁਲਵਾਡਰਟ ਨੇ ਨਾਬਾਦ 65 ਦੌੜਾਂ ਦੀ ਪਾਰੀ ਖੇਡੀ। ਸੁਪਰਨੋਵਾ ਵੱਲੋ ਐਲਨਾ ਕਿੰਗ ਨੇ 3 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਸੁਪਰਨੋਵਾਜ਼ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ’ਤੇ 165 ਦੌੜਾਂ ਬਣਾਈਆਂ ਸਨ। ਕਪਤਾਨ ਹਰਮਨਪ੍ਰੀਤ ਕੌਰ ਨੇ 45 ਅਤੇ ਡਿਏਂਡਰਾ ਡੌਟਿਨ 65 ਦੌੜਾਂ ਦੀ ਪਾਰੀ ਖੇਡੀ। ਪ੍ਰਿਆ ਪੁਨੀਆ ਨੇ 28 ਦੌੜਾਂ ਬਣਾਈਆਂ। 

News Source link

- Advertisement -

More articles

- Advertisement -

Latest article