37.4 C
Patiāla
Monday, July 22, 2024

ਸ਼ਤਰੰਜ: ਖਿਤਾਬ ਤੋਂ ਖੁੰਝਿਆ ਪ੍ਰਗਨਾਨੰਦਾ

Must read

ਸ਼ਤਰੰਜ: ਖਿਤਾਬ ਤੋਂ ਖੁੰਝਿਆ ਪ੍ਰਗਨਾਨੰਦਾ


ਚੇਨੱਈ: ਮੈਲਟਵਾਟਰ ਚੈਂਪੀਅਨਜ਼ ਚੈੱਸ ਟੂਰ ਚੈਸੇਬਲ ਮਾਸਟਰਜ਼ 2022 ਆਨਲਾਈਨ ਟੂਰਨਾਮੈਂਟ ਦੇ ਫਾਈਨਲ ਵਿੱਚ ਅੱਜ ਵਿਸ਼ਵ ਦੇ ਦੂਜੇ ਦਰਜੇ ਦੇ ਖਿਡਾਰੀ ਡਿੰਗ ਲਿਰੇਨ ਨੇ ਟਾਈਬ੍ਰੇਕਰ ਵਿੱਚ ਭਾਰਤੀ ਗਰੈਂਡਮਾਸਟਰ ਆਰ. ਪ੍ਰਗਨਾਨੰਦਾ ਨੂੰ ਹਰਾ ਦਿੱਤਾ। ਚੇਨੱਈ ਦੇ 16 ਸਾਲਾ ਪ੍ਰਗਨਾਨੰਦਾ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਦੂਜਾ ਸੈੱਟ ਜਿੱਤ ਲਿਆ ਪਰ ਇਸ ਤੋਂ ਬਾਅਦ ਬਲਿਟਜ਼ ਟਾਈਬ੍ਰੇਕਰ ਵਿੱਚ ਉਹ ਹਾਰ ਗਿਆ। ਫਾਈਨਲ ਦੇ ਪਹਿਲੇ ਸੈੱਟ ਵਿੱਚ ਲਿਰੇਨ ਨੇ ਪ੍ਰਗਨਾਨੰਦਾ ਨੂੰ 2.5-1.5 ਨਾਲ ਹਰਾਇਆ ਅਤੇ ਦੂਜੇ ਸੈੱਟ ਵਿੱਚ ਪ੍ਰਗਨਾਨੰਦਾ ਨੇ 2.5-1.5 ਨਾਲ ਵਾਪਸੀ ਕਰ ਕੇ ਲਿਰੇਨ ਨੂੰ ਟਾਈਬ੍ਰੇਕਰ ਖੇਡਣ ਲਈ ਮਜਬੂਰ ਕੀਤਾ। ਟਾਈ-ਬ੍ਰੇਕਰ ਦਾ ਪਹਿਲਾ ਬਲਿਟਜ਼ ਮੁਕਾਬਲਾ ਡਰਾਅ ਰਿਹਾ ਪਰ ਦੂਜੇ ਮੁਕਾਬਲੇ ਵਿੱਚ ਲਿਰੇਨ ਨੇ ਪ੍ਰਗਨਾਨੰਦਾ ਨੂੰ 49 ਚਾਲਾਂ ਵਿੱਚ ਹਰਾ ਦਿੱਤਾ। -ਪੀਟੀਆਈNews Source link

- Advertisement -

More articles

- Advertisement -

Latest article