ਕੋਲੰਬੋ, 28 ਮਈ
ਭਾਰਤ ਨੇ 700 ਮਛੇਰਿਆਂ ਦੀ ਮਦਦ ਤੇ ਤਾਮਿਲ ਪ੍ਰਭਾਵ ਵਾਲੇ ਜਾਫਨਾ ਸ਼ਹਿਰ ’ਚ ਕਿਸ਼ਤੀ ਸੇਵਾਵਾਂ ਲਈ 15,000 ਲਿਟਰ ਕੈਰੋਸੀਨ ਤੇਲ ਸ੍ਰੀਲੰਕਾ ਭੇਜਿਆ ਹੈ। ਭਾਰਤ ਨੇ ਵਿੱਤੀ ਸੰਕਟ ਨਾਲ ਜੂਝ ਰਹੇ ਦੇਸ਼ ਨੂੰ ਕੁਝ ਦਿਨ ਪਹਿਲਾਂ ਹੀ 40,000 ਮੀਟ੍ਰਿਕ ਟਨ ਪੈਟਰੋਲ ਵੀ ਭੇਜਿਆ ਸੀ। ਜਾਫਨਾ ਵਿੱਚ ਭਾਰਤੀ ਸਫ਼ੀਰ ਨੇ ਟਵੀਟ ਕੀਤਾ, ‘‘ਭਾਰਤ ਵੱਲੋਂ ਲਗਾਤਾਰ ਸ੍ਰੀਲੰਕਾ ਦੀ ਮਦਦ ਕੀਤੀ ਜਾ ਰਹੀ ਹੈ। ਡੈਲਟ, ਨੈਨਾਤਿਵੂ, ਐਲੂਵੈਤਿਵੂ ਅਤੇ ਅਨਾਲਿਤੀਵੂ ਦੇ 700 ਮਛੇਰਿਆਂ ਨੂੰ 15,000 ਹਜ਼ਾਰ ਲਿਟਰ ਕੈਰੋਸੀਨ ਤੇਲ ਤੋਹਫ਼ੇ ਵਜੋਂ ਦਿੱਤਾ ਗਿਆ ਹੈ। ਕੌਂਸਲੇਟ ਜਨਰਲ ਸ੍ਰੀ ਰਾਕੇਸ਼ ਨਟਰਾਜ ਨੇ ਮੱਛੀ ਪਾਲਣ ਮੰਤਰੀ ਡਗਲਸ ਦੇਵਨੰਦਾ ਨਾਲ ਤੇਲ ਵੰਡ ਦੀ ਸ਼ੁਰੂਆਤ ਕੀਤੀ। ਇਸ ਖੇਪ ਦਾ ਹਿੱਸਾ ਟਾਪੂਆਂ ਵਿਚਾਲੇ ਕਿਸ਼ਤੀ ਸੇਵਾਵਾਂ ਨੂੰ ਵੀ ਊਰਜਾ ਦੇੇਵੇਗਾ।’’ -ਪੀਟੀਆਈ