18.9 C
Patiāla
Thursday, February 20, 2025

ਖਿਡਾਰੀਆਂ ਦੀ ਕਮੇਟੀ ਦੀ ਚੇਅਰਪਰਸਨ ਬਣੀ ਮੁੱਕੇਬਾਜ਼ ਲਵਲੀਨਾ

Must read


ਨਵੀਂ ਦਿੱਲੀ: ਓਲੰਪਿਕ ਵਿੱਚ ਤਾਂਬੇ ਦਾ ਤਗਮਾ ਜੇਤੂ ਲਵਲੀਨਾ ਬੋਰਗੋਹੇਨ ਨੂੰ ਅੱਜ ਕੌਮੀ ਮੁੱਕੇਬਾਜ਼ੀ ਸੰਘ (ਆਈਬੀਏ) ਵਿੱਚ ਖਿਡਾਰੀਆਂ ਦੀ ਕਮੇਟੀ ਦੀ ਚੇਅਰਪਰਸਨ ਚੁਣਿਆ ਗਿਆ ਹੈ। ਉਸ ਨੂੰ ਵੋਟਿੰਗ ਅਧਿਕਾਰਾਂ ਦੇ ਨਾਲ ਬੋਰਡ ਆਫ ਡਾਇਰੈਕਟਰਜ਼ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਕੌਮੀ ਮੁੱਕੇਬਾਜ਼ੀ ਸੰਘ (ਆਈਬੀਏ) ਨੇ ਦੱਸਿਆ ਕਿ ਮਹਿਲਾ ਵਿਸ਼ਵ ਚੈਂਪੀਅਨਸ਼ਿਪ 2022 ਦੌਰਾਨ ਹੋਈ ਚੋਣ ਵਿੱਚ ਲਵਲੀਨਾ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ। ਇਸ ਬਾਰੇ ਲਵਲੀਨਾ ਨੇ ਕਿਹਾ, ‘‘ਚੇਅਰਪਰਸਨ ਚੁਣੇ ਜਾਣ ’ਤੇ ਮੈਂ ਮਾਣ ਮਹਿਸੂਸ ਕਰ ਰਹੀ ਹਾਂ। ਮੇਰੇ ਕੋਲ ਮੁੱਕੇਬਾਜ਼ੀ ਨੂੰ ਉਤਸ਼ਾਹਿਤ ਕਰਨ ਦਾ ਚੰਗਾ ਮੌਕਾ ਹੈ।’’ -ਪੀਟੀਆਈ





News Source link

- Advertisement -

More articles

- Advertisement -

Latest article