ਪਰਮਜੀਤ ਸਿੰਘ
ਫ਼ਾਜ਼ਿਲਕਾ, 27 ਮਈ
ਇਥੇ ਬੀਐੱਸਐੱਫ ਦੇ ਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜਵਾਨ ਨੂੰ ਉਸ ਦੇ ਹੀ ਸਰਵਿਸ ਹਥਿਆਰ ਨਾਲ ਗੋਲੀ ਲੱਗੀ ਹੈ। ਜਵਾਨ 52 ਬਟਾਲੀਅਨ ’ਚ ਡਿਊਟੀ ’ਤੇ ਤਾਇਨਾਤ ਸੀ। ਇਹ ਖ਼ੁਦਕੁਸ਼ੀ ਹੈ ਜਾਂ ਹਾਦਸਾ ਇਹ ਅਜੇ ਸਾਹਮਣੇ ਨਹੀਂ ਆਇਆ ਹੈ। ਫ਼ਿਲਹਾਲ ਪੁਲੀਸ ਮਾਮਲੇ ਦੀ ਜਾਂਚ ’ਚ ਲੱਗ ਗਈ ਹੈ।