22.5 C
Patiāla
Friday, September 13, 2024

ਰਾਜੀ ਮੁਸੱਵਰ ਦੀਆਂ ਕਲਾਕ੍ਰਿਤਾਂ ਦੀ ਨੁਮਾਇਸ਼

Must read


ਆਸਟਰੇਲੀਆ ਦੀ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ ਵੱਲੋਂ ਅਮੈਰੀਕਨ ਕਾਲਜ ਬ੍ਰਿਸਬੇਨ ਵਿਖੇ ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਨਾਲ ਸਬੰਧਿਤ ਆਰਟਿਸਟ ਰਾਜੀ ਮੁਸੱਵਰ ਦੀਆਂ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਲਗਾਈ ਗਈ। ਨੁਮਾਇਸ਼ ਵਿੱਚ ਰੱਖੇ ਗਏ ਰਾਜੀ ਮੁਸੱਵਰ ਦੇ ਬਣਾਏ ਹੋਏ ਪੈਨਸਿਲ ਸਕੈੱਚ ਬਹੁਤ ਹੀ ਸਲਾਹੇ ਗਏ। ਇਨ੍ਹਾਂ ਵਿੱਚ ਫਿਲਮ ਅਤੇ ਸੰਗੀਤ ਦੀ ਦੁਨੀਆ ਦੀਆਂ ਵੱਡੀਆਂ ਹਸਤੀਆਂ ਰਾਜ ਕਪੂਰ, ਓਮ ਪੁਰੀ, ਗੁਲਜ਼ਾਰ, ਮੁਹੰਮਦ ਰਫ਼ੀ, ਦੇਵ ਆਨੰਦ, ਨੁਸਰਤ ਫ਼ਤਿਹ ਅਲੀ ਖ਼ਾਨ, ਜਗਜੀਤ ਸਿੰਘ ਆਦਿ ਦੇ ਸਕੈੱਚ ਜ਼ਿਕਰਯੋਗ ਸਨ। ਪੰਜਾਬੀ ਸਾਹਿਤਕਾਰ ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਪਾਸ਼ ਦੇ ਪੈਨਸਿਲ ਪੋਰਟਰੇਟ ਬਹੁਤ ਸ਼ਾਨਦਾਰ ਸਨ। ਇਸ ਤੋਂ ਇਲਾਵਾ ਜਨ ਸਾਧਾਰਨ ਦੀਆਂ ਮਾਰਮਿਕ ਕਹਾਣੀਆਂ ’ਤੇ ਆਧਾਰਿਤ ਸਕੈੱਚ ਰਿਸ਼ਤਿਆਂ ਅਤੇ ਜਜ਼ਬਾਤ ਦਾ ਅਨੋਖਾ ਸੁਮੇਲ ਸਨ।

ਇਸ ਕਲਾ ਪ੍ਰਦਰਸ਼ਨੀ ਦੇ ਮੁੱਖ ਮਹਿਮਾਨ ਕਹਾਣੀਕਾਰ ਜਿੰਦਰ, ਲੇਖਕ ਗੁਰਦਿਆਲ ਦਲਾਲ, ਡਾ. ਅਰਵਿੰਦਰ ਪਾਲ ਕੌਰ, ਗੀਤਕਾਰ ਨਿਰਮਲ ਦਿਓਲ ਵੱਲੋਂ ਕਈ ਕਲਾਕ੍ਰਿਤਾਂ ਤੋਂ ਪਰਦਾ ਹਟਾਈ ਦੀ ਰਸਮ ਅਦਾ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਗਾਇਕ ਮੀਤ ਧਾਲੀਵਾਲ ਵੱਲੋਂ ਕਲਾ ਅਤੇ ਕਲਾਕਾਰ ਨੂੰ ਸਮਰਪਿਤ ਗੀਤ ਨਾਲ ਹੋਈ। ਫਿਰ ਸਰਬਜੀਤ ਸੋਹੀ ਨੇ ਰਾਜੀ ਮੁਸੱਵਰ ਦੀ ਜਾਣ ਪਛਾਣ ਕਰਵਾਉਂਦਿਆਂ ਕਲਾ ਦੇ ਪਹਿਲੂਆਂ ਅਤੇ ਰਾਜੀ ਦੀ ਕਲਾਕਾਰੀ ਨਾਲ ਸਰੋਤਿਆਂ ਨੂੰ ਜਾਣੂ ਕਰਵਾਇਆ। ਇਸ ਤੋਂ ਬਾਅਦ ਪੰਜਾਬੀ ਦੀ ਮਸ਼ਹੂਰ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਨੇ ਆਪਣੇ ਸ਼ੇ’ਅਰਾਂ ਨਾਲ ਇਸ ਨੁਮਾਇਸ਼ ਨੂੰ ਚਾਰ ਚੰਨ ਲਾ ਦਿੱਤੇ। ਵਿਦਵਾਨ ਡਾ. ਹਰਭਜਨ ਸਿੰਘ ਭਾਟੀਆ ਨੇ ਰਾਜੀ ਦੀ ਕਲਾਕਾਰੀ ਦੀ ਤਾਰੀਫ਼ ਕਰਦਿਆਂ ਕਲਾ ਅਤੇ ਕਲਾ ਦੇ ਮਨੋਰਥ ਬਾਰੇ ਬਹੁਤ ਮੁੱਲਵਾਨ ਵਿਚਾਰ ਦਿੱਤੇ। ਡਾ. ਬਰਨਾਰਡ ਮਲਿਕ ਵੱਲੋਂ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਗਿਆ ਕਿ ਉਹ ਕਲਾ, ਅਦਬ ਅਤੇ ਸੰਗੀਤ ਆਦਿ ਸੂਖਮ ਕਲਾਵਾਂ ਲਈ ਪਹਿਲਾਂ ਵਾਂਗ ਹੀ ਆਪਣੇ ਵੱਲੋਂ ਦਿਲ ਖੋਲ੍ਹ ਕੇ ਮਦਦ ਕਰਦੇ ਰਹਿਣਗੇ।

ਇਸ ਮੌਕੇ ਰਾਊਕੇ ਪਰਿਵਾਰ, ਅਮੈਰੀਕਨ ਕਾਲਜ ਅਤੇ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ ਵੱਲੋਂ ਰਾਜੀ ਮੁਸੱਵਰ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਇਸ ਮੌਕੇ ਸਤਵਿੰਦਰ ਟੀਨੂੰ, ਸ਼ੋਇਬ ਜ਼ਾਇਦੀ, ਹਰਪ੍ਰੀਤ ਕੋਹਲੀ, ਬਿਕਰਮਜੀਤ ਸਿੰਘ ਚੰਦੀ, ਇਪਸਾ ਦੇ ਪ੍ਰਧਾਨ ਰੁਪਿੰਦਰ ਸੋਜ਼, ਜਨਰਲ ਸਕੱਤਰ ਸੁਰਜੀਤ ਸੰਧੂ, ਰਵਿੰਦਰ ਹੇਅਰ, ਡਾ. ਹੈਰੀ, ਦਮਨ ਮਲਿਕ, ਦੀਪਇੰਦਰ ਸਿੰਘ, ਅਜੈਪਾਲ ਸਿੰਘ ਥਿੰਦ ਆਦਿ ਨਾਮਵਰ ਹਸਤੀਆਂ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਵੱਲੋਂ ਨਿਭਾਈ ਗਈ।



News Source link
#ਰਜ #ਮਸਵਰ #ਦਆ #ਕਲਕਰਤ #ਦ #ਨਮਇਸ

- Advertisement -

More articles

- Advertisement -

Latest article