ਇਸਲਾਮਾਬਾਦ, 26 ਮਈ
ਪਾਕਿਸਤਾਨ ਸਰਕਾਰ ਨੇ ਅੱਜ ਪੈਟਰੋਲੀਅਮ ਉਤਪਾਦਾਂ ਵਿੱਚ 30 ਰੁਪਏ ਪ੍ਰਤੀ ਲਿਟਰ ਵਾਧੇ ਦਾ ਐਲਾਨ ਕੀਤਾ ਹੈ। ਇਹ ਵਾਧਾ ਵੀਰਵਾਰ ਅੱਧੀ ਰਾਤ ਤੋਂ ਲਾਗੂ ਹੋ ਜਾਵੇਗਾ। ਇਸ ਵਾਧੇ ਨਾਲ ਦੇਸ਼ ਵਿੱਚ ਪੈਟਰੋਲ ਦੀ ਕੀਮਤ 179.85 ਰੁਪਏ, ਡੀਜ਼ਲ ਦੀ 174.15 ਰੁਪਏ, ਕੈਰੋਸੀਨ ਤੇਲ ਦੀ ਕੀਮਤ 155.95 ਅਤੇ ਹਲਕੇ ਡੀਜ਼ਲ ਦੀ ਕੀਮਤ 148.41. ਹੋ ਗਈ ਹੈ। ਵਿੱਤ ਮੰਤਰੀ ਮਿਫਤਾਹ ਇਸਮਾਈਲ ਨੇ ਤੇਲ ਕੀਮਤਾਂ ਵਿੱਚ ਵਾਧੇ ਦਾ ਐਲਾਨ ਕਰਦਿਆਂ ਕਿਹਾ, ‘‘ਕੀਮਤਾਂ ਵਿੱਚ ਇਹ ਵਾਧਾ ਅੱਜ ਅੱਧੀ ਰਾਤ ਤੋਂ ਲਾਗੂ ਹੋ ਜਾਵੇਗਾ।’’