ਜਗਮੋਹਨ ਸਿੰਘ
ਘਨੌਲੀ, 26 ਮਈ
ਇਥੋਂ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦਾ 5 ਨੰਬਰ ਯੂਨਿਟ ਅੱਜ ਪ੍ਰਬੰਧਕਾਂ ਵੱਲੋਂ ਚਾਲੂ ਕਰ ਦਿੱਤਾ ਗਿਆ ਹੈ। ਥਰਮਲ ਪਲਾਂਟ ਦੇ ਮੁੱਖ ਇੰਜਨੀਅਰ ਰਵੀ ਵਧਵਾ ਨੇ ਦੱਸਿਆ ਕਿ ਪਾਵਰਕਾਮ ਦੇ ਉੱਚ ਅਧਿਕਾਰੀਆਂ ਵੱਲੋਂ ਬਿਜਲੀ ਦੀ ਮੰਗ ਆਉਣ ਉਪਰੰਤ 5 ਨੰਬਰ ਯੂਨਿਟ ਦਾ ਬਿਜਲੀ ਉਤਪਾਦਨ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਬਾਕੀ ਦੇ ਯੂਨਿਟ ਵੀ ਉਤਪਾਦਨ ਲਈ ਤਿਆਰ-ਬਰ-ਤਿਆਰ ਹਨ ਤੇ ਬਿਜਲੀ ਦੀ ਮੰਗ ਮੁਤਾਬਿਕ ਉਤਪਾਦਨ ਸ਼ੁਰੂ ਕਰ ਦਿੱਤਾ ਜਾਵੇਗਾ। ਉੱਧਰ ਪਾਵਰਕਾਮ ਦੇ ਲੋਡ ਡਿਸਪੈਂਚ ਸੈਂਟਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਥਰਮਲ ਪਲਾਂਟ ਰੂਪਨਗਰ ਦੇ 5 ਨੰਬਰ ਯੂਨਿਟ ਰਾਹੀਂ 159 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਗਿਆ। ਜ਼ਿਲ੍ਹਾ ਰੂਪਨਗਰ ਦੇ ਦੋਵੇਂ ਪਣ ਬਿਜਲੀ ਘਰਾਂ ਦੇ ਚਾਰੋ ਯੂਨਿਟਾਂ ਦਾ ਬਿਜਲੀ ਉਤਪਾਦਨ ਅੱਜ ਵੀ ਠੱਪ ਰਿਹਾ।