11 C
Patiāla
Friday, February 23, 2024

ਸਪਾਈਸਜੈੱਟ ’ਤੇ ਸਾਈਬਰ ਹਮਲਾ: ਕਈ ਉਡਾਣਾਂ ਰੱਦ ਤੇ ਕਈਆਂ ’ਚ ਦੇਰੀ

Must read


ਨਵੀਂ ਦਿੱਲੀ, 25 ਮਈ

ਹਵਾਈ ਕੰਪਨੀ ‘ਸਪਾਈਸਜੈੱਟ’ ਦੀ ਪ੍ਰਣਾਲੀ ’ਤੇ ਸਾਈਬਰ ਹਮਲਾ ਹੋਣ ਕਾਰਨ ਉਸ ਦੀਆਂ ਕਈ ਉਡਾਣਾਂ ਮਿੱਥੇ ਸਮੇਂ ਤੋਂ ਪੱਛੜ ਗਈਆਂ ਤੇ ਕਈ ਰੱਦ ਕਰਨੀਆਂ ਪਈਆਂ। ਕੰਪਨੀ ਨੇ ਬਿਆਨ ਵਿੱਚ ਕਿਹਾ ਕਿ ‘ਰੈਨਸਮਵੇਅਰ’ ਹਮਲੇ ’ਤੇ ਆਈਟੀ ਟੀਮ ਨੇ ਕਾਬੂ ਪਾ ਲਿਆ ਹੈ। ਕੰਪਨੀ ਮੁਤਾਬਕ ਜਿਹੜੇ ਹਵਾਈ ਅੱਡਿਆਂ ’ਤੇ ਰਾਤ ਦੀਆਂ ਉਡਾਣਾਂ ਸਬੰਧੀ ਦਿੱਕਤਾਂ ਪੇਸ਼ ਆਈਆਂ ਉਨ੍ਹਾਂ ਨੂੰ ਰੱਦ ਕਰਨਾ ਪਿਆ। ਸਪਾਈਸਜੈੱਟ ਨੇ ਕਿਹਾ ਕਿ ਇਸ ਮਾਮਲੇ ਉਤੇ ਮਾਹਿਰਾਂ ਤੇ ਸਾਈਬਰ ਅਪਰਾਧ ਅਥਾਰਿਟੀ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਮੁਤਾਬਕ ਫ਼ਿਲਹਾਲ ਉਡਾਣਾਂ ਆਮ ਵਾਂਗ ਚੱਲ ਰਹੀਆਂ ਹਨ। News Source link

- Advertisement -

More articles

- Advertisement -

Latest article