ਦੇਵਿੰਦਰ ਸਿੰਘ ਜੱਗੀ
ਪਾਇਲ, 24 ਮਈ
ਪਿੰਡ ਰੌਣੀ ਵਿੱਚ ਅੱਜ ਸ਼ਾਮ ਕਰੰਟ ਲੱਗਣ ਕਾਰਨ 2 ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ ਅਤੇ 4 ਵਿਅਕਤੀ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਭਾਈ ਘਨੱਈਆ ਵੈਲਫੇਅਰ ਸੁਸਾਇਟੀ ਦੇ ਕਾਰਕੁਨ ਕੁਲਜੀਤ ਸਿੰਘ ਆਪਣੇ ਪਿਤਾ ਮਾਸਟਰ ਦਲੀਪ ਸਿੰਘ, ਹਰਵੀਰ ਸਿੰਘ ਕਾਕਾ, ਭੁਪਿੰਦਰ ਸਿੰਘ ਤੇ ਪਰਵਾਸੀ ਮਜ਼ਦੂਰਾਂ ਨਾਲ ਆਪਣੇ ਖੇਤ ਵਿਖੇ ਸ਼ੈੱਡ ਦੀਆਂ ਚਾਦਰਾਂ ਠੀਕ ਕਰ ਰਹੇ ਸਨ ਤਾਂ ਅਚਾਨਕ ਚਾਦਰਾਂ ਨਾਲ ਬਿਜਲੀ ਵਾਲੀਆਂ ਤਾਰਾਂ ਖਹਿ ਗਈਆਂ ਜਿਸ ਕਾਰਨ ਚਾਦਰਾਂ ਬਦਲ ਰਹੇ ਕੁਲਜੀਤ ਸਿੰਘ ਪੁੱਤਰ ਮਾਸਟਰ ਦਲੀਪ ਸਿੰਘ ਉਮਰ 50 ਸਾਲ ਅਤੇ ਨੌਜਵਾਨ ਹਰਵੀਰ ਸਿੰਘ ਕਾਕਾ ਪੁੱਤਰ ਕਮਲਜੀਤ ਸਿੰਘ ਉਮਰ 25 ਸਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਮਾਸਟਰ ਦਲੀਪ ਸਿੰਘ, ਭੁਪਿੰਦਰ ਸਿੰਘ ਤੇ ਦੋ ਪਰਵਾਸੀ ਮਜ਼ਦੂਰ ਜ਼ਖਮੀ ਹੋ ਗਏ।