ਖੇਤਰੀ ਪ੍ਰਤੀਨਿਧ,
ਪਟਿਆਲਾ, 25 ਮਈ
ਪਟਿਆਲਾ ਮਈ ਰੋਡ ਰੇਜ ਦੇ ਇਕ ਪੁਰਾਣੇ ਮਾਮਲੇ ਨੂੰ ਲੈ ਕੇ ਪਿਛਲੇ ਦਿਨੀਂ ਕੇਂਦਰੀ ਜੇਲ ਪਟਿਆਲਾ ਵਿਚ ਬੰਦ ਕੀਤੇ ਗਏ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਪਟਿਆਲਾ ਜੇਲ੍ਹ ਦੇ ਮੁਨਸ਼ੀ ਬਣ ਗਏ ਹਨ ਕਿਉਂਕਿ ਉਨ੍ਹਾਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਕਲੈਰੀਕਲ ਕੰਮ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਂਜ ਭਾਵੇਂ ਗਏ ਅਜਿਹੇ ਕੰਮ ਨੂੰ ਕਲਰਕ ਦਾ ਸਹਾਇਕ ਜਾਂ ਕਲਰਕ ਆਖਿਆ ਜਾਂਦਾ ਹੈ ਪ੍ਰੰਤੂ ਜੇਲ੍ਹ ਭਾਸ਼ਾ ਅਨੁਸਾਰ ਇਸ ਨੂੰ ਮੁਨਸ਼ੀ ਵੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਪੱਚੀ ਮਈ ਤੋਂ ਪਟਿਆਲਾ ਜੇਲ੍ਹ ਵਿੱਚ ਪਟਿਆਲਾ ਜੇਲ੍ਹ ਦਾ ਦਸਤਾਵੇਜ਼ ਕੰਮ ਕਰ ਰਹੇ ਹਨ।