ਲੰਡਨ, 24 ਮਈ
ਆਲਮੀ ਸਿਹਤ ਸੰਸਥਾ ਦੇ ਡਾਇਰੈਕਟਰ ਟੈਡਰੋਸ ਅਧਾਨਮ ਗੈਬਰੇਸਿਸ ਨੂੰ ਅੱਜ ਮੁੜ ਅਗਲੇ ਪੰਜ ਸਾਲਾਂ ਲਈ ਇਸ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹੈ। ਕਰੋਨਾ ਮਹਾਮਾਰੀ ਮਗਰੋਂ ਦਰਪੇਸ਼ ਮੁਸ਼ਕਲਾਂ ਕਰਕੇ ਕਿਸੇ ਹੋਰ ਉਮੀਦਵਾਰ ਨੇ ਅਹੁਦੇ ਲਈ ਟੈਡਰੋਸ ਨੂੰ ਚੁਣੌਤੀ ਨਹੀਂ ਦਿੱਤੀ। ਆਪਣੇ ਕਾਰਜਕਾਲ ’ਚ ਵਾਧੇ ਲਈ ਕਰਾਰ ਉੱਤੇ ਸਹੀ ਪਾਉਂਦਿਆਂ ਭਾਵੁਕ ਹੋੲੇ ਟੈਡਰੋਸ ਨੇ ਆਪਣੇ ਹੰਝੂ ਰੋਕਦਿਆਂ ਖ਼ੁਦ ਨੂੰ ‘ਚਾਈਲਡ ਆਫ਼ ਵਾਰ’ ਦੱਸਿਆ। ਉਹ ਏਜੰਸੀ ਦੀ ਅਗਵਾਈ ਕਰਨ ਵਾਲੇ ਪਹਿਲੇ ਅਫ਼ਰੀਕੀ ਹਨ ਅਤੇ ਇਕਲੌਤੇ ਡਾਇਰੈਕਟਰ ਜਨਰਲ ਹਨ, ਜੋ ਡਾਕਟਰ ਨਹੀਂ ਹਨ। -ਏਪੀ