ਸਿਓਲ, 25 ਮਈ
ਉੱਤਰੀ ਕੋਰੀਆ ਨੇ ਅੱਜ ਸਮੁੰਦਰ ਵਿੱਚ ਸ਼ੱਕੀ ਤੌਰ ’ਤੇ ਇੱਕ ਅੰਤਰ-ਮਹਾਦੀਪੀ ਬੈਲਿਸਟਿਕ ਮਿਜ਼ਾਈਲ (ਆਈਸੀਬੀਐੱਮ) ਅਤੇ ਦੋ ਘੱਟ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਦੀ ਪਰਖ ਕੀਤੀ ਹੈ। ਇਹ ਜਾਣਕਾਰੀ ਦੱਖਣੀ ਕੋਰੀਆ ਵੱਲੋਂ ਦਿੱਤੀ ਗਈ ਹੈ। ਜੇਕਰ ਮਿਜ਼ਾਈਲ ਪਰਖਾਂ ਦੀ ਪੁਸ਼ਟੀ ਹੁੰਦੀ ਹੈ ਇਹ ਅਮਰੀਕਾ ਨਾਲ ਪ੍ਰਮਾਣੂ ਕੂਟਨੀਤੀ ਬੰਦ ਹੋਣ ਮਗਰੋਂ ਉੱਤਰੀ ਕੋਰੀਆ ਵੱਲੋਂ ਦੋ ਮਹੀਨਿਆਂ ਵਿੱਚ ਇਹ ਪਹਿਲੀ ਆਈਸੀਬੀਐੱਮ ਪਰਖ ਹੋਵੇਗੀ। ਦੱਖਣੀ ਕੋਰੀਆ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਉੱਤਰੀ ਕੋਰੀਆ ਦੇ ਲਗਾਤਾਰ ਉਕਸਾਊ ਕਦਮ ਦੱਖਣੀ ਕੋਰੀਆ-ਅਮਰੀਕਾ ਸਾਂਝੇ ਕਦਮਾਂ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਇਸ ਨਾਲ ਦੱਖਣੀ ਕੋਰੀਆ ਕੌਮਾਂਤਰੀ ਭਾਈਚਾਰੇ ਤੋਂ ਵੱਖਰਾ ਪੈ ਜਾਵੇਗਾ। ਜੁਆਇੰਟ ਚੀਫ ਆਫ ਸਟਾਫ (ਜੇਸੀਐੱਸ) ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ (ਉੱਤਰੀ ਕੋਰੀਆ ਵੱਲੋਂ ਮਿਜ਼ਾਈਲਾਂ ਦੀ ਪਰਖ) ਦੇ ਜਵਾਬ ਵਿੱਚ ਅਮਰੀਕਾ-ਦੱਖਣੀ ਕੋਰੀਆ ਦੀਆਂ ਫੌਜਾਂ ਨੇ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀਆਂ ਦੋ ਮਿਜ਼ਾਈਆਂ ਦਾਗੀਆਂ ਹਨ। -ੲੇਪੀ