ਕੋਲਕਾਤਾ, 24 ਮਈ
ਇਥੋਂ ਦੇ ਈਡਨ ਗਾਰਡਨ ਵਿਚ ਆਈਪੀਐਲ ਦੇ ਪਹਿਲੇ ਕੁਆਲੀਫਾਇਰ ਵਿੱਚ ਅੱਜ ਗੁਜਰਾਤ ਟਾਈਟਨਜ਼ ਨੇ ਰਾਜਸਥਾਨ ਰਾਇਲਜ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਤੋਂ ਪਹਿਲਾਂ ਗੁਜਰਾਤ ਦੇ ਕਪਤਾਨ ਹਾਰਦਿਕ ਪੰਡਿਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਰਾਜਸਥਾਨ ਦੀ ਟੀਮ ਨੇ 20 ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ ਨਾਲ 188 ਦੌੜਾਂ ਬਣਾਈਆਂ। ਗੁਜਰਾਤ ਨੇ ਜੇਤੂ ਟੀਚਾ ਤਿੰਨ ਗੇਂਦਾਂ ਰਹਿੰਦਿਆਂ ਹੀ ਹਾਸਲ ਕਰ ਲਿਆ। ਗੁਜਰਾਤ ਵੱਲੋਂ ਡੇਵਿਡ ਮਿਲਰ ਤੇ ਹਾਰਦਿਕ ਪੰਡਿਆ ਨੇ ਵਧੀਆ ਬੱਲੇਬਾਜ਼ੀ ਕੀਤੀ। ਡੇਵਿਡ ਮਿਲਰ ਨੇ ਆਖਰੀ ਓਵਰ ਦੀਆਂ ਪਹਿਲੀਆਂ ਤਿੰਨ ਗੇਂਦਾਂ ’ਤੇ ਤਿੰਨ ਛੱਕੇ ਜੜੇ।