ਨਵੀਂ ਦਿੱਲੀ, 24 ਮਈ
ਕੇਂਦਰ ਸਰਕਾਰ ਨੇ ਸੋਇਆਬੀਨ ਤੇ ਸੂਰਜਮੁਖੀ ਦੇ ਤੇਲ ਦੀ ਦਰਾਮਦ ’ਤੇ ਕਸਟਮ ਡਿਊਟੀ ਤੇ ਸੈੱਸ ਹਟਾ ਦਿੱਤੀ ਹੈ। ਇਹ ਕਰ ਛੋਟ 20 ਲੱਖ ਟਨ ਸਾਲਾਨਾ ਦੀ ਦਰਾਮਦ ’ਤੇ ਦੋ ਸਾਲ ਲਈ ਦਿੱਤੀ ਜਾਵੇਗੀ ਜਿਸ ਕਾਰਨ ਸੋਇਆਬੀਨ ਤੇ ਸੂਰਜਮੁਖੀ ਦਾ ਤੇਲ ਸਸਤਾ ਹੋ ਸਕਦਾ ਹੈ। ਇਸ ਸਬੰਧੀ ਅਧਿਸੂਚਨਾ ਵਿੱਤ ਮੰਤਰਾਲੇ ਨੇ ਜਾਰੀ ਕੀਤੀ। ਸਰਕਾਰ ਦਾ ਮੰਨਣਾ ਹੈ ਕਿ ਦਰਾਮਦ ਕਰਾਂ ਵਿਚ ਛੋਟ ਦੇਣ ਨਾਲ ਤੇਲ ਪਦਾਰਥਾਂ ਦੀਆਂ ਦੇਸ਼ ਵਿਚ ਕੀਮਤਾਂ ਘੱਟ ਹੋਣਗੀਆਂ ਤੇ ਮੁਦਰਾਸਫੀਤੀ ਨੂੰ ਕੰਟਰੋਲ ਕਰਨ ਵਿਚ ਮਦਦ ਮਿਲੇਗੀ।