ਜਕਾਰਤਾ, 23 ਮਈ
ਰਵਾਇਤੀ ਵਿਰੋਧੀ ਭਾਰਤ ਤੇ ਪਾਕਿਸਤਾਨ ਨੇ ਅੱਜ ਇਥੇ ਏਸ਼ੀਆ ਕੱਪ ਹਾਕੀ ਦਾ ਆਪਣਾ ਪਹਿਲਾ ਮੈਚ 1-1 ਨਾਲ ਡਰਾਅ ਖੇਡਿਆ। ਭਾਰਤ ਲਈ ਸੇਵਲਮ ਕਾਰਤੀ ਨੇ ਮੈਚ ਦੇ 8ਵੇਂ ਮਿੰਟ ਵਿੱਚ ਟੀਮ ਨੂੰ ਮਿਲੇ ਦੂਜੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰਕੇ 1-0 ਦੀ ਲੀਡ ਦਿਵਾਈ। ਮੈਚ ਖ਼ਤਮ ਹੋਣ ਤੋਂ ਦੋ ਮਿੰਟ ਪਹਿਲਾਂ ਪਾਕਿਸਤਾਨ ਲਈ ਰਾਣਾ ਅਬਦੁਲ ਨੇ ਗੋਲ ਕਰਕੇ ਮੈਚ ਡਰਾਅ ਕਰਵਾ ਦਿੱਤਾ। ਭਾਰਤ ਨੇ ਅੱਜ ਬਿਰੇਂਦਰ ਲਾਕੜਾ, ਨੀਲਮ ਸੰਜੀਵ, ਸਿਮਰਨਜੀਤ ਸਿੰਘ ਤੇ ਐੱਸ.ਵੀ.ਸੁਨੀਲ ਨੂੰ ਛੱਡ ਕੇ ਸੱਤ ਨਵੇਂ ਖਿਡਾਰੀਆਂ ਨੂੰ ਮੈਦਾਨ ’ਚ ਉਤਾਰਿਆ।
ਮੈਚ ਦੌਰਾਨ ਭਾਰਤ ਦਾ ਹੱਥ ਉੱਤੇ ਰਿਹਾ ਤੇ ਇਸ ਦੌਰਾਨ ਟੀਮ ਨੇ ਗੋਲ ਕਰਨ ਦੇ ਕਈ ਮੌਕੇੇ ਗੁਆਏ। ਭਾਰਤ ਨੂੰ 6 ਤੇ ਪਾਕਿਸਤਾਨ ਨੂੰ 1 ਪੈਨਲਟੀ ਕਾਰਨਰ ਮਿਲਿਆ। -ਆਈੲੇਐੱਨਐੱਸ