ਲੰਡਨ, 24 ਮਈ
ਯੂਕੇ ਦੀ ਇੱਕ ਯੂਨੀਵਰਸਿਟੀ ਵਿੱਚ ਨਰਸ ਅਤੇ ਸੀਨੀਅਰ ਲੈਕਚਰਾਰ ਨੂੰ ਆਪਣੇ ਸਹਿਯੋਗੀ ਨਾਲ ਦੁਰਵਿਵਹਾਰ ਕਰਨ ਤੇ ਸ਼ੋਸ਼ਣ ਕਰਨ ਦੇ ਦੋਸ਼ ਹੇਠ ਹਟਾ ਦਿੱਤਾ ਗਿਆ ਹੈ। ਉਸ ਨੇ ਆਪਣੇ ਸਿੱਖ ਸਹਿਯੋਗੀ ਦੀਆਂ ਧਾਰਮਿਕ ਭਾਵਨਾਵਾਂ ਤੇ ਉਸ ਦੀ ਪੱਗ ਦਾ ਮਜ਼ਾਕ ਉਡਾਇਆ ਸੀ। ਨਰਸਿੰਗ ਐਂਡ ਮਿਡਵਾਈਫਰੀ ਕੌਂਸਲ (ਐਨਐਮਸੀ) ਨੇ ਪਿਛਲੇ ਹਫ਼ਤੇ ਮੌਰਿਸ ਸਲੇਵੇਨ ਖ਼ਿਲਾਫ਼ ਵਰਚੁਅਲ ਸੁਣਵਾਈ ਕੀਤੀ ਸੀ ਜਿਸ ਵਿੱਚ ਉਸ ਖ਼ਿਲਾਫ਼ ਆਪਣੇ ਸਹਿਯੋਗੀ ਤੇ ਸਿੱਖ ਲੈਕਚਰਾਰ ਦਾ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਸਨ।