38.3 C
Patiāla
Sunday, July 21, 2024

ਨਵਾਦਾ ਦੀ ਕਬੱਡੀ ਟੀਮ ਨੇ ਜਿੱਤਿਆ ਲੱਖ ਰੁਪਏ ਦਾ ਇਨਾਮ

Must read

ਨਵਾਦਾ ਦੀ ਕਬੱਡੀ ਟੀਮ ਨੇ ਜਿੱਤਿਆ ਲੱਖ ਰੁਪਏ ਦਾ ਇਨਾਮ


ਕੁਲਵਿੰਦਰ ਕੌਰ ਦਿਓਲ

ਫਰੀਦਾਬਾਦ, 23 ਮਈ

ਇੱਥੇ ਸਪੋਰਟਸ ਕੰਪਲੈਕਸ ਵਿੱਚ ਦੇਰ ਰਾਤ ਸੰਸਦ ਖੇਲ ਮਹਾਉਤਸਵ ਸਮਾਪਤ ਹੋ ਗਿਆ। ਭਾਰੀ ਉਦਯੋਗ ਤੇ ਊਰਜਾ ਵਿਭਾਗ ਦੇ ਰਾਜ ਮੰਤਰੀ ਕ੍ਰਿਸ਼ਨ ਪਾਲ ਗੁਜਰ ਨੇ ਜੇਤੂਆਂ ਨੂੰ ਇਨਾਮ ਵੰਡੇ। ਇਸ ਦੌਰਾਨ ਕਬੱਡੀ, ਫੁਟਬਾਲ, ਖੋ-ਖੋ, ਵਾਲੀਬਾਲ ਦੇ ਮੁਕਾਬਲੇ ਕਰਵਾਏ ਗਏ ਅਤੇ ਪਹਿਲੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਨੂੰ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਕਬੱਡੀ ਪੁਰਸ਼ਾਂ ਦੀ ਟੀਮ ਵਿੱਚ ਨਵਾਦਾ ਪਹਿਲੇ, ਲੰਡੋਲਾ ਦੂਜੇ ਤੇ ਦਿਆਲਪੁਰ ਤੀਜੇ ਸਥਾਨ ’ਤੇ ਰਹੇ। ਕਬੱਡੀ ਲੜਕੀਆਂ ਵਿੱਚ ਤਰੁਣ ਨਿਕੇਤਨ ਸਕੂਲ ਪਹਿਲੇ, ਤਿਲਪਤ ਦੂਜੇ ਅਤੇ ਮੋਹਨਾ ਐਨਬੀਐਨ ਤੀਜੇ ਸਥਾਨ ’ਤੇ ਰਹੇ। ਵਾਲੀਬਾਲ ਵਿੱਚ ਪੁਰਸ਼ਾਂ ਦੇ ਵਰਗ ਵਿੱਚ ਯੂਕੇ ਕਲੱਬ ਪਹਿਲੇ, ਪਿੰਡ ਬੰਚਰੀ ਪਲਵਲ ਦੂਜੇ ਅਤੇ ਡੀਏਵੀ ਸੈਕਟਰ-49 ਤੀਜੇ ਸਥਾਨ ’ਤੇ ਰਿਹਾ। ਲੜਕੀਆਂ ਵਿੱਚ ਸ਼ਾਈਨਿੰਗ ਕਲੱਬ ਫਰੀਦਾਬਾਦ ਪਹਿਲੇ, ਰਾਈਜ਼ਿੰਗ ਸਟਾਰ ਫਰੀਦਾਬਾਦ ਦੂਜੇ ਅਤੇ ਐਮਐਚਸੀ ਫਰੀਦਾਬਾਦ ਦੀ ਟੀਮ ਤੀਜੇ ਸਥਾਨ ’ਤੇ ਰਹੀ। ਬਾਸਕਟਬਾਲ ਵਿੱਚ ਐਨਐਸਬੀਏ ਕਲੱਬ ਪਹਿਲੇ, ਕਾਗਰ ਕਲੱਬ ਦੂਜੇ, ਢਿੱਲੋਂ ਕਲੱਬ ਤੀਜੇ ਸਥਾਨ ’ਤੇ ਰਿਹਾ। ਲੜਕੀਆਂ ਵਿੱਚ ਐੱਨਐੱਸਬੀਏ ਪਹਿਲੇ, ਡੀਪੀਐੱਸ ਸੈਕਟਰ-19 ਕਲੱਬ ਦੂਜੇ ਅਤੇ ਸਟੇਡੀਅਮ ਨਰਸਰੀ ਕਲੱਬ ਤੀਜੇ ਸਥਾਨ ’ਤੇ ਰਿਹਾ। ਕਬੱਡੀ ਟੀਮ ਨਵਾਦਾ ਨੂੰ 100000 ਰੁਪਏ ਦਾ ਇਨਾਮ ਦਿੱਤਾ।

ਫੁਟਬਾਲ ਮੁਕਾਬਲਿਆਂ ਵਿੱਚ ਲੜਕੀਆਂ ਦੀ ਟੀਮ ਵਿੱਚ ਨਾਹਰ ਸਿੰਘ ਸੀਨੀਅਰ ਕਲੱਬ ਪਹਿਲੇ, ਯੂਨਾਈਟਿਡ ਕਲੱਬ ਦੂਜੇ ਅਤੇ ਦਲਜੀ ਫੁਟਬਾਲ ਕਲੱਬ ਅਤੇ ਕੇਐਲ ਮਹਿਤਾ ਸਾਂਝੇ ਤੌਰ ’ਤੇ ਤੀਜੇ ਸਥਾਨ ਉੱਤੇ ਰਹੇ। ਲੜਕਿਆਂ ਦੇ ਖੋ-ਖੋ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਜੂਨਹੇੜਾ ਪਹਿਲੇ, ਸਪੋਰਟਸ ਕਲੱਬ ਜੂਨੇੜਾ ਦੂਜੇ ਸਥਾਨ ’ਤੇ ਰਹੇ।

News Source link

- Advertisement -

More articles

- Advertisement -

Latest article