ਪੇਈਚਿੰਗ, 23 ਮਈ
ਜਾਪਾਨ ਵਿੱਚ ਮੰਗਲਵਾਰ 24 ਮਈ ਨੂੰ ਕੁਆਡ ਆਗੂਆਂ ਦੀ ਹੋਣ ਵਾਲੀ ਸਿਖਰ ਵਾਰਤਾ ਤੋਂ ਪਹਿਲਾਂ ਚੀਨ ਨੇ ਏਸ਼ੀਆ-ਪ੍ਰਸ਼ਾਂਤ ਮੁਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖਿੱਤੇ ਵਿੱਚ ਫੌਜੀ ਅੱਡਾ ਜਾਂ ਕੋਈ ਹੋਰ ਕੈਂਪ ਬਣਾਉਣ ਸਬੰਧੀ ਕਿਸੇ ਵੀ ਕੋਸ਼ਿਸ਼ ਨੂੰ ਰੱਦ ਕਰਨ। ਚੀਨ ਦੇ ਵਿਦੇਸ਼ ਮੰਤਰੀ ਮੰਤਰੀ ਵਾਂਗ ਯੀ ਨੇ ਕਿਹਾ ਕਿ ਏਸ਼ੀਆ-ਪ੍ਰਸ਼ਾਂਤ ਖਿੱਤੇ ਦੀ ਸ਼ਾਂਤੀ ਤੇ ਖ਼ੁਸ਼ਹਾਲੀ ਨਾਲ ਨਾ ਸਿਰਫ ਖਿੱਤੇ ਦਾ ਬਲਕਿ ਵਿਸ਼ਵ ਦਾ ਭਵਿੱਖ ਜੁੜਿਆ ਹੈ।