ਨਵੀਂ ਦਿੱਲੀ, 23 ਮਈ
ਮੂਡੀਜ਼ ਇਨਵੈਸਟਰਸ ਸਰਵਿਸ ਨੇ ਅੱਜ ਕਿਹਾ ਕਿ ਲੰਬੇ ਸਮੇਂ ਤੱਕ ਉੱਚ ਤਾਪਮਾਨ ਭਾਰਤ ਲਈ ਨਾਂਪੱਖੀ ਸੰਕੇਤ ਹੈ ਕਿਉਂਕਿ ਇਹ ਮਹਿੰਗਾਈ ਨੂੰ ਵਧਾ ਸਕਦਾ ਹੈ ਅਤੇ ਵਿਕਾਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਲੰਬੇ ਸਮੇਂ ਤਕ ਉਚ ਤਾਪਮਾਨ ਰਹਿਣ ਕਾਰਨ ਆਰਥਿਕ ਵਿਕਾਸ ਸੰਭਾਵਤ ਤੌਰ ’ਤੇ ਅਸਥਿਰ ਹੋ ਜਾਵੇਗੀ। ਮੂਡੀਜ਼ ਨੇ ਕਿਹਾ ਕਿ ਹਾਲਾਂਕਿ ਭਾਰਤ ਵਿੱਚ ਗਰਮੀ ਦੀਆਂ ਲਹਿਰਾਂ ਕਾਫ਼ੀ ਆਮ ਹਨ, ਇਹ ਆਮ ਤੌਰ ’ਤੇ ਮਈ ਅਤੇ ਜੂਨ ਵਿੱਚ ਹੁੰਦੀਆਂ ਹਨ ਪਰ ਇਸ ਸਾਲ ਨਵੀਂ ਦਿੱਲੀ ਵਿੱਚ ਮਈ ਵਿੱਚ ਤਾਪਮਾਨ 49 ਡਿਗਰੀ ਸੈਲਸੀਅਸ ਵੀ ਹੋ ਗਿਆ ਸੀ।