ਪੱਤਰ ਪ੍ਰੇਰਕ
ਰਾਮਾਂ ਮੰਡੀ, 23 ਮਈ
ਇਲਾਕੇ ਵਿੱਚ ਅੱਜ ਦੇਰ ਸ਼ਾਮ ਆਏ ਮੀਂਹ ਦੇ ਨਾਲ ਕੁੱਝ ਮਿੰਟਾਂ ਲਈ ਪੲ ਗੜਿਆਂ ਕਾਰਨ ਨੇੜਲੇ ਪਿੰਡ ਰਾਮਸਰਾ ਵਿਖੇ ਸਬਜ਼ੀ ਦੀਆਂ ਫਸਲਾਂ ਦੇ ਮਾਮੂਲੀ ਨੁਕਸਾਨ ਹੋਇਆ ਹੈ ਜਦਕਿ ਨਰਮੇ ਦੀ ਫਸਲ ਦਾ ਵੀ ਨੁਕਸਾਨ ਹੋਣ ਦਾ ਵੀ ਖਦਸ਼ਾ ਹੈ। ਪਿੰਡ ਦੇ ਕਿਸਾਨ ਬੂਟਾ ਸਿੰਘ ਇਕਾਈ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ/ਡਕੌਂਦਾ, ਸੁਰਜੀਤ ਸਿੰਘ ਸਾਬਕਾ ਸਰਪੰਚ, ਗੁਰਮੇਲ ਸਿੰਘ, ਸੇਵਕ ਡੋਗੀਵਾਲ ਨੇ ਦੱਸਿਆ ਕਿ ਅੱਜ ਦਾ ਮੀਂਹ ਕਿਸਾਨਾਂ ਲਈ ਮੀਂਹ ਮਾਰੂ ਸਾਬਤ ਹੋਇਆ ਹੈ ਜਦੋਂ ਕਿ ਗੜਿਆਂ ਕਾਰਨ ਨਰਮੇ ਦੀ ਫਸਲ ਜੋ ਇਸ ਸਮੇ ਜ਼ਮੀਨ ’ਚੋਂ ਉੱਘਰ ਕੇ ਪੱਤੇ ਚੱਕ ਰਹੀ ਸੀ ਖਰਾਬ ਹੋ ਗਈ ਅਤੇ ਕੁੱਝ ਮੀਂਹ ਕਾਰਨ ਕਰੰਡ ਹੋ ਸਕਦੀ ਹੈ। ਉਨ੍ਹਾਂ ਨੇ ਸਰਕਾਰ ਤੋਂ ਗੜੇਮਾਰੀ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਅੱਜ ਦੇਰ ਸ਼ਾਮ ਪਿੰਡ ਰਾਮਸਰਾ ਤੋਂ ਇਲਾਵਾ ਨੇੜਲੇ ਕਈ ਹੋਰ ਪਿੰਡਾਂ ਵਿੱਚ ਗੜੇ ਪੈਣ ਦੇ ਸਮਾਚਾਰ ਹਨ ਪਰ ਇਨ੍ਹਾਂ ਪਿੰਡਾਂ ਚ ਕਿਸਾਨਾਂ ਤੋਂ ਫਸਲਾਂ ਦੇ ਨੁਕਸਾਨ ਬਾਰੇ ਜਾਣਕਾਰੀ ਨਹੀਂ ਮਿਲ ਸਕੀ।