ਹਰਪ੍ਰੀਤ ਕੌਰ
ਹੁਸ਼ਿਆਰਪੁਰ, 23 ਮਈ
ਇਥੇ ਐਤਵਾਰ ਨੂੰ ਬੋਰਵੈਲ ਵਿੱਚ ਡਿੱਗ ਕੇ ਛੇ ਵਰ੍ਹਿਆਂ ਦੇ ਇੱਕ ਬੱਚੇ ਦੀ ਮੌਤ ਹੋ ਗਈ। ਇਸ ਸਬੰਧ ਵਿਚ ਪੁਲੀਸ ਨੇ ਮਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਗੜ੍ਹਦੀਵਾਲ ਥਾਣੇ ਵਿੱਚ ਸਤਵੀਰ ਸਿੰਘ, ਵਾਸੀ ਬੈਰਮਪੁਰ ਖ਼ਿਲਾਫ਼ ਅਣਗਿਹਲੀ ਵਰਤਦਿਆਂ ਬੋਰਵੈਲ ਨੂੰ ਖੁੱਲ੍ਹਾ ਛੱਡਣ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਦੀ ਸੁਰੱਖਿਆ ਸਬੰਧੀ ਕੀਤੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ।