ਟੋਕੀਓ, 23 ਮਈ
ਯੂਕਰੇਨ ਯੁੱਧ ਦੌਰਾਨ ਤਾਇਵਾਨ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਚੀਨ ਨੂੰ ਪਹਿਲੀ ਵਾਰ ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਨੇ ਖੁੱਲ੍ਹੀ ਚਿਤਾਵਨੀ ਦਿੱਤੀ ਹੈ। ਕੁਆਡ ਬੈਠਕ ’ਚ ਹਿੱਸਾ ਲੈਣ ਲਈ ਜਾਪਾਨ ਪਹੁੰਚੇ ਬਾਇਡਨ ਨੇ ਇਕ ਮੀਟਿੰਗ ’ਚ ਕਿਹਾ ਕਿ ਜੇਕਰ ਚੀਨ ਵਲੋਂ ਤਾਇਵਾਨ ’ਤੇ ਹਮਲਾ ਕੀਤਾ ਗਿਆ ਤਾਂ ਅਮਰੀਕਾ ਫੌਜੀ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਚੀਨ ਤਾਇਵਾਨ ਦੀ ਸਰਹੱਦ ’ਤੇ ਘੁਸਪੈਠ ਕਰਕੇ ਉਲੰਘਣਾ ਕਰ ਰਿਹਾ ਹੈ।