ਨਵੀਂ ਦਿੱਲੀ, 23 ਮਈ
ਭਾਰਤ ਦੀ ਜਯੋਤੀ ਯਰਾਜੀ ਨੇ ਬਰਤਾਨੀਆ ਦੇ ਲੋਗਬੋਰੋ ਵਿੱਚ ਕੌਮਾਂਤਰੀ ਅਥਲੈਟਿਕਸ ਮੀਟ ਦੌਰਾਨ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਦੂਜੀ ਵਾਰ ਮਹਿਲਾ 100 ਮੀਟਰ ਅੜਿੱਕਾ ਦੌੜ ਦਾ ਕੌਮੀ ਰਿਕਾਰਡ ਤੋੜਿਆ ਹੈ। ਆਂਧਰਾ ਪ੍ਰਦੇਸ਼ ਦੀ ਜਯੋਤੀ (22) ਨੇ ਐਤਵਾਰ ਨੂੰ 13.11 ਸਕਿੰਟ ਦਾ ਸਮਾਂ ਕੱਢਦਿਆਂ 13.23 ਸਕਿੰਟ ਦੇ ਆਪਣੇ ਹੀ ਕੌਮੀ ਰਿਕਾਰਡ ਵਿੱਚ ਸੁਧਾਰ ਕੀਤਾ। ਉਸ ਨੇ ਪਹਿਲਾ ਰਿਕਾਰਡ 10 ਮਈ ਨੂੰ ਲਿਮਾਸੋਲ ਵਿੱਚ ਸਾਈਪ੍ਰਸ ਕੌਮਾਂਤਰੀ ਮੀਟ ਦੌਰਾਨ ਬਣਾਇਆ ਸੀ। ਉਦੋਂ ਉਸ ਨੇ ਅਨੁਰਾਧਾ ਬਿਸਵਾਲ ਦਾ 13.38 ਸਕਿੰਟ ਦਾ ਰਿਕਾਰਡ ਤੋੜਿਆ ਸੀ, ਜਿਹੜਾ ਬਿਸਵਾਲ ਨੇ 2002 ਵਿੱਚ ਕਾਇਮ ਕੀਤਾ ਸੀ। -ਪੀਟੀਆਈ