24 C
Patiāla
Friday, March 29, 2024

ਰੂਸ ਵੱਲੋਂ ਮਾਰੀਓਪੋਲ ’ਤੇ ਕਬਜ਼ੇ ਦਾ ਦਾਅਵਾ

Must read


ਪੋਕਰੋਵਸਕ, 21 ਮਈ

ਕਰੀਬ ਤਿੰਨ ਮਹੀਨਿਆਂ ਦੀ ਘੇਰਾਬੰਦੀ ਮਗਰੋਂ ਰਣਨੀਤਕ ਤੌਰ ’ਤੇ ਅਹਿਮ ਬੰਦਰਗਾਹ ਸ਼ਹਿਰ ਮਾਰੀਓਪੋਲ ’ਤੇ ਰੂਸ ਨੇ ਕਬਜ਼ੇ ਦਾ ਦਾਅਵਾ ਕੀਤਾ ਹੈ। ਯੂਕਰੇਨ ’ਤੇ 24 ਫਰਵਰੀ ਨੂੰ ਹਮਲਾ ਕੀਤੇ ਜਾਣ ਤੋਂ ਬਾਅਦ ਰੂਸ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਮੰਨੀ ਜਾ ਰਹੀ ਹੈ। ਰੂਸ ਨੇ ਮਾਰੀਓਪੋਲ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰ ਦਿੱਤਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਥੇ 20 ਹਜ਼ਾਰ ਤੋਂ ਜ਼ਿਆਦਾ ਆਮ ਨਾਗਰਿਕ ਮਾਰੇ ਗਏ ਹਨ। ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਮਾਰੀਓਪੋਲ ’ਚ ਯੂਕਰੇਨੀ ਫ਼ੌਜ ਦੇ ਆਖਰੀ ਕਬਜ਼ੇ ਵਾਲੇ ਅਜ਼ੋਵਸਤਲ ਸਟੀਲ ਪਲਾਂਟ ਨੂੰ ‘ਮੁਕੰਮਲ ਤੌਰ ’ਤੇ ਮੁਕਤ’ ਬਣਾਉਣ ਸਬੰਧੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਜਾਣਕਾਰੀ ਦਿੱਤੀ ਹੈ। ਉਂਜ ਯੂਕਰੇਨ ਨੇ ਇਸ ਦੀ ਫੌਰੀ ਪੁਸ਼ਟੀ ਨਹੀਂ ਕੀਤੀ ਹੈ। ਰੂਸੀ ਸਰਕਾਰੀ ਖ਼ਬਰ ਏਜੰਸੀ ਆਰਆਈਏ ਨੋਵੋਸਤੀ ਨੇ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਕਿ ਸਟੀਲ ਪਲਾਂਟ ’ਚ ਰੁਕੇ 2439 ਯੂਕਰੇਨੀ ਲੜਾਕਿਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਫ਼ੌਜੀ ਮਾਹਿਰਾਂ ਮੁਤਾਬਕ ਮਾਰੀਓਪੋਲ ’ਤੇ ਕਬਜ਼ੇ ਨਾਲ ਜੰਗ ’ਚ ਰੂਸ ਦਾ ਹੱਥ ਉਪਰ ਆ ਗਿਆ ਹੈ। ਅਪਰੈਲ ਦੀਆਂ ਸੈਟੇਲਾਈਟ ਤਸਵੀਰਾਂ ’ਚ ਮਾਰੀਓਪੋਲ ਦੇ ਬਾਹਰਵਾਰ ਵੱਡੇ ਪੱਧਰ ’ਤੇ ਕਬਰਾਂ ਮਿਲੀਆਂ ਹਨ। ਸਥਾਨਕ ਅਧਿਕਾਰੀਆਂ ਨੇ ਦੋਸ਼ ਲਾਇਆ ਹੈ ਕਿ ਰੂਸ ਨੇ 9 ਹਜ਼ਾਰ ਵਿਅਕਤੀਆਂ ਦਾ ਕਤਲੇਆਮ ਕਰਕੇ ਉਨ੍ਹਾਂ ਨੂੰ ਦਫ਼ਨਾ ਦਿੱਤਾ ਹੈ। ਉਧਰ ਰੂਸੀ ਫ਼ੌਜ ਨੇ ਲੁਹਾਂਸਕ ਖ਼ਿੱਤੇ ਦੇ ਮੁੱਖ ਸ਼ਹਿਰ ’ਤੇ ਹਮਲੇ ਜਾਰੀ ਰੱਖੇ। ਯੂਕਰੇਨੀ ਅਧਿਕਾਰੀਆਂ ਨੇ ਕਿਹਾ ਕਿ ਰੂਸ ਦੇ ਹਮਲੇ ’ਚ ਮੁੱਖ ਹਾਈਵੇਅ ਅਤੇ ਸਕੂਲ ਤਬਾਹ ਹੋ ਗਏ ਹਨ। -ਏਪੀ

ਫਿਨਲੈਂਡ ਨੂੰ ਗੈਸ ਸਪਲਾਈ ਰੋਕੀ

ਹੇਲਸਿੰਕੀ: ਰੂਸ ਨੇ ਆਪਣੇ ਗੁਆਂਢੀ ਮੁਲਕ ਫਿਨਲੈਂਡ ਨੂੰ ਗੈਸ ਦੀ ਬਰਾਮਦ ਰੋਕ ਦਿੱਤੀ ਹੈ। ਫਿਨਲੈਂਡ ਵੱਲੋਂ ਨਾਟੋ ਮੁਲਕਾਂ ਦੇ ਗੱਠਜੋੜ ’ਚ ਸ਼ਾਮਲ ਹੋਣ ਲਈ ਦਿੱਤੀ ਅਰਜ਼ੀ ਤੋਂ ਰੂਸ ਨਾਰਾਜ਼ ਹੈ। ਫਿਨਲੈਂਡ ਕਰੀਬ 50 ਸਾਲਾਂ ਤੋਂ ਰੂਸ ਤੋਂ ਕੁਦਰਤੀ ਗੈਸ ਲੈ ਰਿਹਾ ਸੀ। ਰੂਸੀ ਊਰਜਾ ਕੰਪਨੀ ਗਾਜ਼ਪਰੋਮ ਨੇ ਕਿਹਾ ਕਿ ਫਿਨਲੈਂਡ ਵੱਲੋਂ ਗੈਸ ਦੀ ਅਦਾਇਗੀ ਰੂਬਲ ’ਚ ਨਾ ਕਰਨ ’ਤੇ ਇਹ ਕਦਮ ਉਠਾਇਆ ਗਿਆ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਰੋਪੀਅਨ ਮੁਲਕਾਂ ਨੂੰ ਕਿਹਾ ਹੈ ਕਿ ਉਹ ਗੈਸ ਦੀ ਅਦਾਇਗੀ ਰੂਸੀ ਕਰੰਸੀ ਰੂਬਲ ’ਚ ਕਰਨ ਕਿਉਂਕਿ ਰੂਸ ’ਤੇ ਲਾਈਆਂ ਗਈਆਂ ਪਾਬੰਦੀਆਂ ਕਾਰਨ ਉਸ ਦੀ ਆਰਥਿਕਤਾ ਨੂੰ ਖੋਰਾ ਲੱਗ ਰਿਹਾ ਹੈ। -ਏਪੀ

ਬਾਇਡਨ ਵੱਲੋਂ ਯੂਕਰੇਨ ਨੂੰ 40 ਅਰਬ ਡਾਲਰ ਦੀ ਸਹਾਇਤਾ ਦੇਣ ਵਾਲੇ ਬਿੱਲ ’ਤੇ ਦਸਤਖ਼ਤ 

ਸਿਓਲ: ਰਾਸ਼ਟਰਪਤੀ ਜੋਅ ਬਾਇਡਨ ਨੇ ਯੂਕਰੇਨ ਨੂੰ 40 ਅਰਬ ਡਾਲਰ ਦੇਣ ਵਾਲੇ ਬਿੱਲ ’ਤੇ ਅੱਜ ਦਸਤਖ਼ਤ ਕਰ ਦਿੱਤੇ ਹਨ। ਇਹ ਬਿੱਲ ਕਾਂਗਰਸ ਨੇ ਸਰਬਸੰਮਤੀ ਨਾਲ ਪਾਸ ਕੀਤਾ ਸੀ। ਨਵੇਂ ਕਾਨੂੰਨ ਤਹਿਤ ਯੂਕਰੇਨ ਨੂੰ 20 ਅਰਬ ਡਾਲਰ ਫ਼ੌਜੀ ਸਹਾਇਤਾ ਲਈ ਦਿੱਤੇ ਜਾਣਗੇ। ਇਸੇ ਤਰ੍ਹਾਂ 8 ਅਰਬ ਡਾਲਰ ਆਰਥਿਕ ਅਤੇ 5 ਅਰਬ ਡਾਲਰ ਆਲਮੀ ਭੋਜਨ ਦੀ ਹੋ ਰਹੀ ਕਮੀ ਨੂੰ ਦੂਰ ਕਰਨ ਲਈ ਰੱਖੇ ਗਏ ਹਨ। ਬਾਇਡਨ  ਏਸ਼ੀਆ ਦੇ ਦੌਰੇ ’ਤੇ ਹਨ ਅਤੇ ਬਿੱਲ ਦੀ ਕਾਪੀ ਉਡਾਣ ਦੌਰਾਨ ਹੀ ਰਾਸ਼ਟਰਪਤੀ ਨੂੰ ਸੌਂਪੀ ਗਈ ਤਾਂ ਜੋ ਉਸ ’ਤੇ ਦਸਤਖ਼ਤ ਕਰਵਾਏ ਜਾ ਸਕਣ। -ਏਪੀ





News Source link

- Advertisement -

More articles

- Advertisement -

Latest article