26.5 C
Patiāla
Monday, May 29, 2023

ਤੀਰਅੰਦਾਜ਼ੀ ਵਿਸ਼ਵ ਕੱਪ: ਭਾਰਤੀ ਕੰਪਾਊਂਡ ਟੀਮ ਨੇ ਸੋਨਾ ਜਿੱਤਿਆ

Must read


ਗੁਆਂਗਜੂ (ਦੱਖਣੀ ਕੋਰੀਆ): ਭਾਰਤੀ ਪੁਰਸ਼ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਅੱਜ ਫਾਈਨਲ ਵਿੱਚ ਪੱਛੜਨ ਦੇ ਬਾਵਜੂਦ ਫਰਾਂਸ ਨੂੰ ਦੋ ਅੰਕਾਂ ਦੇ ਫਰਕ ਨਾਲ ਹਰਾ ਕੇ ਵਿਸ਼ਵ ਕੱਪ ਗੇੜ ਵਿੱਚ ਲਗਾਤਾਰ ਦੂਜਾ ਸੋਨ ਤਗ਼ਮਾ ਜਿੱਤਿਆ ਹੈ। ਇਸੇ ਦੌਰਾਨ ਮੋਹਨ ਭਾਰਦਵਾਜ ਨੇ ਮੌਜੂਦਾ ਵਿਸ਼ਵ ਚੈਂਪੀਅਨ ਨੀਕੋ ਵਿਏਨਰ ਨੂੰ ਹਰਾ ਕੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਹੈ। ਭਾਰਤੀ ਕੰਪਾਊਂਡ ਟੀਮ ਨੇ ਅੱਜ ਸੋਨੇ, ਚਾਂਦੀ ਅਤੇ ਕਾਂਸੀ ਦਾ ਇੱਕ-ਇੱਕ ਤਗ਼ਮਾ ਜਿੱਤ ਕੇ ਪੰਜ ਤਗ਼ਮਿਆਂ ਨਾਲ ਵਿਸ਼ਵ ਕੱਪ ਗੇੜ-2 ਦਾ ਆਪਣਾ ਸਫਰ ਸਮਾਪਤ ਕੀਤਾ। ਭਾਰਤੀ ਕੰਪਾਊਂਡ ਟੀਮ ਨੂੰ ਕੁੱਲ ਚਾਰ (ਇੱਕ ਸੋਨ, ਇੱਕ ਚਾਂਦੀ ਅਤੇ ਦੋ ਕਾਂਸੀ) ਤਗ਼ਮੇ ਮਿਲੇ ਹਨ। ਪੁਰਸ਼ ਕੰਪਾਊਂਡ ਵਰਗ ਦੇ ਫਾਈਨਲ ਵਿੱਚ ਭਾਰਤ ਦੇ ਅਭਿਸ਼ੇਕ ਵਰਮਾ, ਅਮਨ ਸੈਣੀ ਅਤੇ ਰਜਤ ਚੌਹਾਨ ਦੀ ਤਿਕੜੀ ਨੇ ਫਰਾਂਸ ਦੇ ਤੀਰਅੰਦਾਜ਼ਾਂ ਨੂੰ 232-230 ਅੰਕਾਂ ਨਾਲ ਮਾਤ ਦਿੱਤੀ। ਅਭਿਸ਼ੇਕ ਵਰਮਾ ਨੇ ਅਵਨੀਤ ਕੌਰ ਨਾਲ ਮਿਲ ਕੇ ਮਿਕਸ ਟੀਮ ਮੁਕਾਬਲੇ ਵਿੱਚ ਤੁਰਕੀ ਦੀ ਜੋੜੀ ਨੂੰ 156-155 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। -ਪੀਟੀਆਈ 





News Source link

- Advertisement -

More articles

- Advertisement -

Latest article