21.8 C
Patiāla
Saturday, April 20, 2024

ਭਾਰਤ ਵੱਲੋਂ ਮਾਰਚ-ਅਪਰੈਲ ਵਿੱਚ 65 ਕਰੋੜ ਡਾਲਰ ਦੀ ਕਣਕ ਬਰਾਮਦ

Must read


ਨਵੀਂ ਦਿੱਲੀ, 20 ਮਈ

ਫਰਵਰੀ ਦੇ ਅਖੀਰ ਵਿੱਚ ਰੂਸ-ਯੂਕਰੇਨ ਜੰਗ ਸ਼ੁਰੂ ਹੋਣ ਦੇ ਬਾਵਜੂਦ ਭਾਰਤ ਨੇ ਹੋਰਨਾਂ ਮੁਲਕਾਂ ਨੂੰ ਖੁਰਾਕ ਸੰਕਟ ਵਿੱਚੋਂ ਕੱਢਣ ਲਈ ਮਾਰਚ ਮਹੀਨੇ 17.7 ਕਰੋੜ ਡਾਲਰ ਤੇ ਅਪਰੈਲ ਵਿੱਚ 47.3 ਕਰੋੜ ਡਾਲਰ ਮੁੱਲ ਦੀ ਕਣਕ ਬਰਾਮਦ ਕੀਤੀ। ਸੂਤਰਾਂ ਮੁਤਾਬਕ ਭਾਰਤ ਵੱਲੋਂ ਬਰਾਮਦਗੀ ਦਾ ਇਹ ਅਮਲ ਅਜਿਹੇ ਮੌਕੇ ਵੀ ਬੇਰੋਕ ਜਾਰੀ ਰਿਹਾ ਜਦੋਂ ਯੂਕਰੇਨ, ਬੇਲਾਰੂਸ, ਤੁਰਕੀ, ਮਿਸਰ, ਕਜ਼ਾਖਿਸਤਾਨ ਤੇ ਕੁਵੈਤ ਸਣੇ ਅੱਠ ਮੁਲਕਾਂ ਨੇ ਕਣਕ ਦੀ ਬਰਾਮਦ ’ਤੇ ਮੁਕੰਮਲ ਪਾਬੰਦੀ ਲਾਈ ਹੋਈ ਸੀ। 

ਸੂਤਰਾਂ ਵਿਚੋਂ ਇਕ ਨੇ ਕਿਹਾ, ‘‘ਰੂਸ-ਯੂਕਰੇਨ ਸੰਘਰਸ਼ 24 ਫਰਵਰੀ ਨੂੰ ਸ਼ੁਰੂ ਹੋਇਆ ਸੀ। ਦੇਸ਼ ਦੇ ਉੱਤਰੀ ਹਿੱਸੇ ਵਿੱਚ ਅਤਿ ਦੀ ਗਰਮੀ ਕਰਕੇ ਕਣਕ ਦਾ ਝਾੜ ਘਟਣ ਦੇ ਬਾਵਜੂਦ ਮਾਰਚ ਤੇ ਅਪਰੈਲ ਮਹੀਨੇ ਭਾਰਤ ਨੇ ਕ੍ਰਮਵਾਰ 17.7 ਕਰੋੜ ਡਾਲਰ ਤੇ 47.3 ਕਰੋੜ ਡਾਲਰ ਦੀ ਕਣਕ ਬਰਾਮਦ ਕੀਤੀ।’’

ਪਿਛਲੇ ਇਕ ਸਾਲ ਵਿੱਚ ਕਣਕ ਤੇ ਕਣਕ ਦੇ ਆਟੇ ਦੀਆਂ ਕੀਮਤਾਂ ਵਿੱਚ 14 ਤੋਂ 20 ਫੀਸਦੀ ਦੇ ਵਾਧੇ ਨੂੰ ਵੇਖਦਿਆਂ ਸਰਕਾਰ ਨੇ ਘਰੇਲੂ ਕੀਮਤਾਂ ਨੂੰ ਕਾਬੂ ਹੇਠ ਰੱਖਣ ਤੇ ਦੇਸ਼ ਦੀ ਖੁਰਾਕ ਸੁਰੱਖਿਆ ਯਕੀਨੀ ਬਣਾਉਣ ਦੇ ਇਰਾਦੇ ਨਾਲ ਗੁਆਂਂਢੀ ਤੇ ਕਮਜ਼ੋਰ ਮੁਲਕਾਂ ਨੂੰ ਬਰਾਮਦ ਕੀਤੀ ਜਾਂਦੀ ਕਣਕ ’ਤੇ 13 ਮਈ ਨੂੰ ਪਾਬੰਦੀ ਲਗਾ ਦਿੱਤੀ ਸੀ। -ਪੀਟੀਆਈ



News Source link

- Advertisement -

More articles

- Advertisement -

Latest article