22.5 C
Patiāla
Friday, March 31, 2023

ਟੋਕੀਓ ’ਚ ਕੁਆਡ ਸਿਖਰ ਸੰਮੇਲਨ 24 ਮਈ ਨੂੰ

Must read


ਨਵੀਂ ਦਿੱਲੀ, 21 ਮਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਹੋਰ ਕੁਆਡ ਨੇਤਾ ਵੱਲੋਂ 24 ਮਈ ਨੂੰ ਟੋਕੀਓ ਵਿੱਚ ਹੋਣ ਵਾਲੇ ਸਿਖਰ ਸੰਮੇਲਨ ’ਚ ਹਿੰਦ-ਪ੍ਰਸ਼ਾਂਤ ਦੀਆਂ ਚੁਣੌਤੀਆਂ ਅਤੇ ਮੌਕਿਆਂ ਦੇ ਨਾਲ-ਨਾਲ ਸਿਹਤ ਸੁਰੱਖਿਆ, ਟਿਕਾਊ ਬੁਨਿਆਦੀ ਢਾਂਚੇ ਅਤੇ ਲਚਕਦਾਰ ਸਪਲਾਈ ਲੜੀਆਂ ਬਾਰੇ ਚਰਚਾ ਕਰਨ ਦੀ ਉਮੀਦ ਹੈ। ਇਹ ਜਾਣਕਾਰੀ ਅੱਜ ਵਿਦੇਸ਼ ਸਕੱਤਰ ਮੋਹਨ ਕਵਾਤਰਾ ਨੇ ਦਿੱਤੀ। ਕਵਾਤੜਾ ਨੇ ਮੀਡੀਆ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ 23 ਮਈ ਨੂੰ ਜਾਪਾਨ ਦੇ ਦੌਰਾ ਕਰ ਰਹੇ ਹਨ ਅਤੇ 24 ਮਈ ਕੁਆਡ ਸੰਮੇਲਨ ਵਿੱਚ ਹਿੱਸਾ ਲੈਣਗੇ, ਜਿਹੜਾ ਕਿ ਰੂਸ-ਯੂੁਕਰੇਨ ਵਿਚਾਲੇ ਚੱਲ ਰਹੇ ਵਿਵਾਦ ਦੌਰਾਨ ਹੋ ਰਿਹਾ ਹੈ। ਸ੍ਰੀ ਮੋਦੀ ਦੇ ਜਾਪਾਨ ਦੌਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਰੂਸ-ਯੂਕਰੇਨ ਵਿਵਾਦ ’ਤੇ ਭਾਰਤ ਦੇ ਸਟੈਂਡ ਦੀ ਆਲਮੀ ਭਾਈਚਾਰੇ ਅਤੇ ਭਾਰਤ ਦੇ ਸਹਿਯੋਗੀਆਂ ਵੱਲੋਂ ਸ਼ਲਾਘਾ ਕੀਤੀ ਗਈ ਹੈ। ਕਵਾਤਰਾ ਨੇ ਕਿਹਾ, ‘‘ਪਹਿਲੇ ਸੰਮੇਲਨ ਤੋਂ ਲੈ ਕੇ ਹੀ ਕੁਆਡ ਉਸਾਰੂ ਤੇ ਹਾਂ-ਪੱਖੀ ਏਜੰਡੇ ਲਾਗੂ ਕਰਨ ਲਈ ਕੰਮ ਕਰ ਰਿਹਾ ਹੈ, ਜਿਸ ਵਿੱਚ ਭਾਰਤ-ਪ੍ਰਸ਼ਾਂਤ ਖਿੱਤੇ ਵਿੱਚ ਸ਼ਾਂਤੀ, ਖੁਸ਼ਹਾਲੀ ਅਤੇ ਸਥਿਰਤਾ ’ਤੇ ਧਿਆਨ ਕੇਂਦਰਤ ਜਾ ਰਿਹਾ ਹੈ।’’ ਕੁਆਡ ਸੰਮੇਲਨ ਵਿੱਚ ਮੋਦੀ ਤੇ ਬਾਇਡਨ ਤੋਂ ਇਲਾਵਾ ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਅਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸ਼ਾਮਲ ਹੋਣਗੇ।

News Source link

- Advertisement -

More articles

- Advertisement -

Latest article