28.8 C
Patiāla
Thursday, March 28, 2024

ਮੌਜੂਦਾ ਵਿੱਤੀ ਸਾਲ ਵਿੱਚ 9 ਸਾਲ ਦੇ ਸਿਖਰਲੇ ਪੱਧਰ ’ਤੇ ਪਹੁੰਚ ਸਕਦੀ ਹੈ ਔਸਤ ਮਹਿੰਗਾਈ

Must read


ਮੁੰਬਈ, 18 ਮਈ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਮੌਜੂਦਾ ਵਿੱਤੀ ਸਾਲ ਵਿੱਚ ਨੀਤੀਗਤ ਵਿਆਜ ਦਰਾਂ ਵਿੱਚ ਹੋਰ ਵਾਧਾ ਕਰ ਸਕਦਾ ਹੈ ਤੇ ਇਸ ਦੌਰਾਨ ਪ੍ਰਮੁੱਖ ਔਸਤ ਮਹਿੰਗਾਈ ਆਪਣੇ ਨੌਂ ਸਾਲਾਂ ਦੇ ਸਿਖਰਲੇ ਪੱਧਰ ਭਾਵ 6.9 ਫੀਸਦ ’ਤੇ ਪਹੁੰਚ ਸਕਦੀ ਹੈ। ਘਰੇਲੂ ਰੇਟਿੰਗ ਏਜੰਸੀ ਇੰਡੀਆ ਰੇਟਿੰਗਜ਼ ਐਂਡ ਰਿਸਰਚ ਨੇ ਆਪਣੀ ਇਕ ਰਿਪੋਰਟ ’ਚ ਇਹ ਦਾਅਵਾ ਕੀਤਾ ਹੈ। 

ਏਜੰਸੀ ਨੇ ਰਿਪੋਰਟ ਵਿੱਚ ਕਿਹਾ ਕਿ ਆਰਬੀਆਈ ਰੈਪੋ ਦਰਾਂ ਵਿੱਚ 0.75 ਫੀਸਦ ਦਾ ਵਾਧਾ ਕਰ ਸਕਦਾ ਹੈ ਤੇ ਹਾਲਾਤ ਬੇਹੱਦ ਗੰਭੀਰ ਹੋਣ ਦੀ  ਸਥਿਤੀ ਵਿੱਚ ਇਹ ਵਾਧਾ 1.25 ਫੀਸਦ ਤੱਕ ਕੀਤਾ ਜਾ ਸਕਦਾ ਹੈ। ੲੇਜੰਸੀ ਨੇ ਕਿਹਾ, ‘‘ਆਰਬੀਆਈ ਰੈਪੋ ਦਰ ਵਿੱਚ ਸਭ ਤੋਂ ਪਹਿਲਾਂ ਜੂਨ 2022 ਵਿੱਚ 0.50 ਫੀਸਦ ਦਾ ਵਾਧਾ ਕਰ ਸਕਦੀ ਹੈ। ਇਸ ਮਗਰੋਂ ਅਕਤੂਬਰ 2022 ਦੀ ਮੀਟਿੰਗ ਦੌਰਾਨ ਇਸ ਵਿੱਚ 0.25 ਫੀਸਦ ਦਾ   ਹੋਰ ਵਾਧਾ ਕੀਤਾ ਜਾ ਸਕਦਾ ਹੈ।’’ ਇੰਡੀਆ ਰੇਟਿੰਗਜ਼ ਅਨੁਸਾਰ ਨਗ਼ਦ ਰਾਖਵਾਂ ਅਨੁਪਾਤ (ਸੀਆਰਆਰ) ਨੂੰ ਵੀ ਮੌਜੂਦਾ ਵਿੱਤੀ ਸਾਲ ਦੇ ਅਖੀਰ ਤੱਕ 0.50 ਫੀਸਦ ਵਧਾ ਕੇ ਪੰਜ ਫੀਸਦ ਕੀਤਾ ਜਾ ਸਕਦਾ ਹੈ। -ਪੀਟੀਆਈ

ਭੂ-ਸਿਆਸੀ ਹਾਲਾਤ ਦੇ ਅਸਰ ਨੂੰ ਘਟਾਉਣ ਲਈ ਕਦਮ ਚੁੱਕਣ ਬੈਂਕ: ਦਾਸ

ਮੁੰਬਈ: ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਬੈਂਕਾਂ ਨੂੰ ਭੂ-ਸਿਆਸੀ ਹਾਲਾਤ ’ਤੇ ਨਜ਼ਰ ਬਣਾਈ ਰੱਖਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਬੈਂਕ ਅਜਿਹੀਆਂ ਘਟਨਾਵਾਂ ਕਰਕੇ ਆਪਣੇ ਬਹੀ-ਖਾਤਿਆਂ ’ਤੇ ਪੈਣ ਵਾਲੇ ਸੰਭਾਵੀ ਅਸਰ ਨੂੰ ਘੱਟ ਕਰਨ ਲਈ ਪੂੰਜੀ ਜੁਟਾਉਣ ਸਣੇ ਸਾਰੇ ਜ਼ਰੂਰੀ ਉਪਰਾਲੇ ਕਰਨ। ਆਰਬੀਆਈ ਮੁਖੀ ਨੇ ਅੱਜ ਤੇ ਲੰਘੇ ਕੱਲ੍ਹ ਪ੍ਰਮੁੱਖ ਬੈਂਕਾਂ ਦੇ ਐੱਮਡੀਜ਼ ਤੇ ਸੀਈਓਜ਼ ਨਾਲ ਮੀਟਿੰਗ ਦੌਰਾਨ ਇਹ ਗੱਲ ਕਹੀ। -ਪੀਟੀਆਈ



News Source link

- Advertisement -

More articles

- Advertisement -

Latest article