ਵਾਰਸਾ, 20 ਮਈ
ਭਾਰਤੀ ਸ਼ਤਰੰਜ ਖਿਡਾਰੀ ਵਿਸ਼ਵਨਾਥਨ ਆਨੰਦ ਸੁਪਰਬੈੱਟ ਰੈਪਿਡ ਅਤੇ ਬਲਿਟਜ਼ ਪੋਲੈਂਡ ਸ਼ਤਰੰਜ ਟੂਰਨਾਮੈਂਟ ਦੇ ਰੈਪਿਡ ਵਰਗ ਦੇ ਦੂਜੇ ਦਿਨ ਚੌਥੇ ਅਤੇ ਪੰਜਵੇਂ ਦੌਰਾ ਵਿੱਚ ਜਿੱਤ ਦਰਜ ਕਰਕੇ ਅੰਕ ਸੂਚੀ ਵਿੱਚ ਸਭ ਤੋਂ ਉਪਰਲੇ ਸਥਾਨ ’ਤੇ ਬਣਿਆ ਹੋਇਆ ਹੈ। ਸਾਬਕਾ ਵਿਸ਼ਵ ਚੈਂਪੀਅਨ ਗਰੈਂਡਮਾਸਟਰ ਆਨੰਦ ਨੇ ਪਹਿਲੇ ਦਿਨ ਤਿੰਨੋਂ ਮੁਕਾਬਲੇ ਜਿੱਤੇ ਸਨ। ਉਸ ਦੇ ਲਗਾਤਾਰ ਪੰਜ ਜਿੱਤਾਂ ਦੇ ਸਿਲਸਿਲੇ ਨੂੰ ਸਥਾਨਕ ਖਿਡਾਰੀ ਜਾਨ-ਕ੍ਰਿਜਸਟੌਫ ਡੂਡਾ ਨੇੇ ਛੇਵੇਂ ਦੌਰ ਵਿੱਚ ਮੈਚ ਡਰਾਅ ਕਰਕੇ ਰੋਕਿਆ। ਵਿਸ਼ਵਨਾਥਨ ਆਨੰਦ 11 ਅੰਕਾਂ ਨਾਲ ਸੂਚੀ ਵਿੱਚ ਚੋਟੀ ਹੈ।