ਗਵਾਂਗਜੂ (ਦੱਖਣੀ ਕੋਰੀਆ): ਭਾਰਤੀ ਪੁਰਸ਼ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਅਮਰੀਕੀ ਟੀਮ ਨੂੰ ਕੁਆਰਟਰ ਫਾਈਨਲ ਅਤੇ ਦੱਖਣੀ ਕੋਰੀਆ ਨੂੰ ਸੈਮੀਫਾਈਨਲ ਵਿੱਚ ਹਰਾ ਕੇ ਵਿਸ਼ਵ ਕੱਪ ਦੇ ਦੂਜੇ ਗੇੜ ਵਿੱਚ ਘੱਟੋ-ਘੱਟ ਚਾਂਦੀ ਦਾ ਤਗਮਾ ਪੱਕਾ ਕਰ ਲਿਆ ਹੈ। ਫਾਈਨਲ ਵਿੱਚ ਉਸ ਦਾ ਮੁਕਾਬਲਾ ਫਰਾਂਸ ਦੀ ਟੀਮ ਨਾਲ ਹੋਵੇਗਾ। ਮਹਿਲਾ ਕੰਪਾਊਂਡ ਟੀਮ ਨੇ ਤੁਰਕੀ ਨੂੰ ਮਾਤ ਦੇ ਕੇ ਕਾਂਸੇ ਦਾ ਤਗਮਾ ਆਪਣੇ ਨਾਂ ਕਰ ਲਿਆ। -ਪੀਟੀਆਈ