ਨਿਊਯਾਰਕ, 20 ਮਈ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਦੀਆਂ ਜ਼ਿਆਦਾਤਰ ਵਿਵਸਥਾਵਾਂ ਨੂੰ ਰੱਦ ਕਰਨ ਤੇ ਹੱਦਬੰਦੀ ਕਮਿਸ਼ਨ ਦੀਆਂ ਹਾਲੀਆ ਸਿਫ਼ਾਰਸ਼ਾਂ ਕਾਰਨ ਉਨ੍ਹਾਂ ਦੇ ਮੁਲਕ ਦੇ ਭਾਰਤ ਨਾਲ ਸਬੰਧ ਹੋਰ ਗੁੰਝਲਦਾਰ’ ਹੋ ਗਏ ਹਨ। ਬਿਲਾਵਲ ਨੇ ਕਿਹਾ ਕਿ ਮੌਜੂਦਾ ਸਮੇਂ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਗਤੀਵਿਧੀਆਂ, ਗੱਲਬਾਤ ਤੇ ਕੂਟਨੀਤੀ ਸਬੰਧ ਨਾਂਹ ਦੇ ਬਰਾਬਰ ਹਨ। ਵਿਦੇਸ਼ ਮੰਤਰੀ ਵਜੋਂ ਆਪਣੀ ਪਹਿਲੀ ਅਮਰੀਕਾ ਫੇਰੀ ‘ਤੇ ਨਿਊਯਾਰਕ ਪਹੁੰਚੇ ਬਿਲਾਵਲ ਨੇ ਵੀਰਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ ‘ਚ ਇਹ ਟਿੱਪਣੀ ਕੀਤੀ।