ਬੰਗਲੌਰ, 20 ਮਈ
ਓਲੰਪਿਕ ’ਚ ਕਾਂਸੀ ਤਮਗਾ ਜੇਤੂ ਬੀਰੇਂਦਰ ਲਾਕੜਾ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਏਸ਼ੀਆ ਕੱਪ ਦੇ ਆਪਣੇ ਖਿਤਾਬ ਦਾ ਬਚਾਅ ਕਰਨ ਲਈ ਅੱਜ ਜਕਾਰਤਾ ਰਵਾਨਾ ਹੋ ਗਈ। ਭਾਰਤ ਪੂਲ ਏ ਵਿੱਚ ਜਾਪਾਨ, ਪਾਕਿਸਤਾਨ ਅਤੇ ਮੇਜ਼ਬਾਨ ਇੰਡੋਨੇਸ਼ੀਆ ਨਾਲ ਭਿੜੇਗਾ, ਜਦਕਿ ਪੂਲ ਬੀ ਵਿੱਚ ਮਲੇਸ਼ੀਆ, ਕੋਰੀਆ, ਓਮਾਨ ਅਤੇ ਬੰਗਲਾਦੇਸ਼ ਹਨ। ਭਾਰਤ ਸੋਮਵਾਰ ਨੂੰ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ।