16 C
Patiāla
Thursday, December 7, 2023

ਰਾਜਪੁਰਾ: ਮੁਸਲਿਮ ਭਾਈਚਾਰੇ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਭੜਕਾਊ ਬਿਆਨਬਾਜ਼ੀ ਦੇ ਦੋਸ਼ ਹੇਠ ਗਊ ਰਕਸ਼ਾ ਦਲ ਦਾ ਸੂਬਾ ਪ੍ਰਧਾਨ ਗ੍ਰਿਫ਼ਤਾਰ

Must read


ਦਰਸ਼ਨ ਸਿੰਘ ਮਿੱਠਾ

ਰਾਜਪੁਰਾ, 19 ਮਈ

ਇਥੋਂ ਦੀ ਸਿਟੀ ਪੁਲੀਸ ਨੇ ਸੋਸ਼ਲ ਮੀਡੀਆ ‘ਤੇ ਮੁਸਲਿਮ ਭਾਈਚਾਰੇ ਖ਼ਿਲਾਫ਼ ਭੜਕਾਊ ਬਿਆਨਬਾਜ਼ੀ ਕਰਨ ਦੇ ਦੋਸ਼ ਤਹਿਤ ਗਊ ਰਕਸ਼ਾ ਦਲ ਦੇ ਸੂਬਾ ਪ੍ਰਧਾਨ ਨੂੰ ਗ੍ਰਿਫ਼ਤਾਰ ਵਿਚ ਲਿਆ ਹੈ। ਨਸੀਬ ਅਲੀ ਵਾਸੀ ਨੇੜੇ ਜਾਮਾ ਮਸਜਿਦ ਸ਼ਾਮ ਨਗਰ ਰਾਜਪੁਰਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਇਸ ਵਿਅਕਤੀ ਨੇ ਮੁਸਲਿਮ ਭਾਈਚਾਰੇ ਖ਼ਿਲਾਫ਼ ਭੜਕਾਊ ਸ਼ਬਦਾਂ ਦੀ ਵਰਤੋਂ ਕੀਤੀ ਹੈ, ਜਿਸ ਕਾਰਨ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਪੁਲੀਸ ਨੇ ਨਸੀਬ ਅਲੀ ਦੇ ਬਿਆਨਾ ਦੇ ਆਧਾਰ ‘ਤੇ ਸਤੀਸ਼ ਕੁਮਾਰ ਵਾਸੀ ਮਿੱਤਲ ਸਟਰੀਟ ਰਾਜਪੁਰਾ ਖ਼ਿਲਾਫ਼ 153-ਏ (1) (ਬੀ) ਆਈਪੀਸੀ ਤਹਿਤ ਮੁਕਦਮਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸਤੀਸ਼ ਕੁਮਾਰ ਗਊ ਰਕਸ਼ਾ ਦਲ ਦਾ ਸੂਬਾ ਪ੍ਰਧਾਨ ਹੈ ਅਤੇ ਕੁੱਝ ਸਮਾਂ ਪਹਿਲਾਂ ਹੀ ਤਿੰਨ ਸਾਲ ਦੀ ਜੇਲ੍ਹ ਕੱਟ ਕੇ ਵਾਪਸ ਆਇਆ ਹੈ।

News Source link

- Advertisement -

More articles

- Advertisement -

Latest article