13.9 C
Patiāla
Tuesday, December 5, 2023

ਪੂੰਜੀ ਪੈਦਾ ਕਰਨਾ ਪ੍ਰਾਈਵੇਟ ਸੈਕਟਰ ਦਾ ਕੰਮ, ਸਰਕਾਰ ਜਨਤਕ ਨੀਤੀ ਢਾਂਚਾ ਬਣਾਉਣ ’ਤੇ ਧਿਆਨ ਦੇਵੇ: ਅਮਿਤਾਭ ਕਾਂਤ

Must read


ਨਵੀਂ ਦਿੱਲੀ, 19 ਮਈ

ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਅੱਜ ਕਿਹਾ ਕਿ ਪੂੰਜੀ ਪੈਦਾ ਕਰਨਾ ਪ੍ਰਾਈਵੇਟ ਸੈਕਟਰ ਦਾ ਕੰਮ ਹੈ ਅਤੇ ਸਰਕਾਰ ਨੂੰ ਜਨਤਕ ਨੀਤੀ ਢਾਂਚਾ ਤਿਆਰ ਕਰਨ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ‘ਗੌਵਟੈੱਕ ਸਮਿਟ 2022’ ਨੂੰ ਸੰਬੋਧਨ ਕਰਦਿਆਂ ਕਾਂਤ ਨੇ ਕਿਹਾ ਕਿ ਭਾਰਤ ਨੂੰ ਇੱਕ ਬਹੁਤ ਸਧਾਰਨ, ਨਿਪੁੰਨ ਅਤੇ ਪਾਰਦਰਸ਼ੀ ਸਰਕਾਰ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਸਰਕਾਰ ਨੂੰ ਸਿਰਫ ਸਿਹਤ, ਸਿੱਖਿਆ ਅਤੇ ਪੋਸ਼ਣ ਵਰਗੇ ਖੇਤਰਾਂ ’ਤੇ ਧਿਆਨ ਦੇਣਾ ਚਾਹੀਦਾ ਹੈ।’’ ਡਿਜੀਟਲ ਅਰਥਵਿਵਸਥਾ ਬਾਰੇ ਗੱਲ ਕਰਦਿਆਂ ਕਾਂਤ ਨੇ ਕਿਹਾ ਕਿ ਭਾਰਤ ਇਸ ਸਮੇਂ ਇੱਕ ਅਹਿਮ ਬਦਲਾਅ ਦੇ ਕੰਢੇ ਖੜ੍ਹਾ ਹੈ ਅਤੇ ਡਿਜਟਲੀਕਰਨ ਪ੍ਰਕਿਰਿਆ ਪੂਰੀ ਤਰ੍ਹਾਂ ਬਦਲਾਅ ਦਾ ਸਫਰ ਰਹੀ ਹੈ। -ਪੀਟੀਆਈNews Source link

- Advertisement -

More articles

- Advertisement -

Latest article