ਮੁੰਬਈ: ਰੁਪਿਆ ਅੱਜ ਡਾਲਰ ਦੇ ਮੁਕਾਬਲੇ 17 ਪੈਸੇ ਹੋਰ ਟੁੱਟ ਕੇ ਰਿਕਾਰਡ ਹੇਠਲੇ ਪੱਧਰ 77.61 ਉਤੇ ਪਹੁੰਚ ਗਿਆ। ਇਹ ਸਭ ਵਿਦੇਸ਼ੀ ਬਾਜ਼ਾਰਾਂ ਵਿਚ ਮਜ਼ਬੂਤ ਅਮਰੀਕੀ ਡਾਲਰ ਤੇ ਵਿਦੇਸ਼ੀ ਫੰਡਾਂ ਦੀ ਨਿਕਾਸੀ ਦਰਮਿਆਨ ਹੋਇਆ। ਅੰਤਰ-ਬੈਂਕ ਵਿਦੇਸ਼ੀ ਮੁਦਰਾ ਅਦਲਾ-ਬਦਲੀ ਬਾਜ਼ਾਰ ਵਿਚ ਅੱਜ ਰੁਪਇਆ 16 ਪੈਸੇ ਦੀ ਗਿਰਾਵਟ ਨਾਲ 77.61 ਪ੍ਰਤੀ ਡਾਲਰ (ਆਰਜ਼ੀ) ਆਪਣੇ ਸਭ ਤੋਂ ਹੇਠਲੇ ਪੱਧਰ ਉਤੇ ਬੰਦ ਹੋਇਆ। ਇਸ ਦੌਰਾਨ ਕੱਚੇ ਤੇਲ ਦੀ ਕੀਮਤ ਵਿਚ ਕਰੀਬ ਇਕ ਪ੍ਰਤੀਸ਼ਤ ਦੀ ਤੇਜ਼ੀ ਆਈ ਤੇ ਰੁਪਇਆ ਵੀ ਪ੍ਰਭਾਵਿਤ ਹੋਇਆ। -ਪੀਟੀਆਈ