ਨਵੀਂ ਦਿੱਲੀ, 19 ਮਈ
ਭੋਜਨ ਪਕਾਉਣ ਲਈ ਵਰਤੇ ਜਾਣ ਵਾਲੇ ਐੱਲਪੀਜੀ ਗੈਸ ਸਿਲੰਡਰ ਦੀ ਕੀਮਤ ਅੱਜ 3.50 ਰੁਪਏ ਵਧਾ ਦਿੱਤੀ ਗਈ। ਇਸ ਮਹੀਨੇ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਇਹ ਦੂਜਾ ਵਾਧਾ ਹੈ। ਰਾਸ਼ਟਰੀ ਰਾਜਧਾਨੀ ਵਿੱਚ ਬਿਨਾਂ ਰਿਆਇਤੀ 14.2 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ ਹੁਣ 1,003 ਰੁਪਏ ਹੋ ਗਈ ਹੈ। ਧਿਆਨ ਯੋਗ ਹੈ ਕਿ 7 ਮਈ ਨੂੰ 50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਸੀ। ਇਸ ਤੋਂ ਪਹਿਲਾਂ 22 ਮਾਰਚ ਨੂੰ ਵੀ ਪ੍ਰਤੀ ਸਿਲੰਡਰ ਦੀਆਂ ਕੀਮਤਾਂ ਵਿੱਚ ਇਹੀ ਵਾਧਾ ਕੀਤਾ ਗਿਆ ਸੀ।